ਪੰਜਾਬ ਨਾਭਾ ਦੇ ਪਿੰਡਾਂ ’ਚ ਕਿਸਾਨਾਂ ਦਾ ਝੰਡਾ ਮਾਰਚ/ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੀਤਾ ਪ੍ਰਦਰਸ਼ਨ By admin - January 3, 2026 0 7 Facebook Twitter Pinterest WhatsApp ਨਾਭਾ-ਸੰਯੁਕਤ ਕਿਸਾਨ ਮਾਰਚ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਜਥੇਬੰਦੀਆਂ ਦੇ ਆਗੂ ਗੱਡੀਆਂ ਦੇ ਕਾਫਲੇ ਸਮੇਤ ਅੱਜ ਹਲਕਾ ਨਾਭਾ ਦੇ ਸੈਂਕੜੇ ਪਿੰਡਾਂ ’ਚ ਝੰਡਾ ਮਾਰਚ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਮੇਤ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਾਂਗ ਬਿਜਲੀ ਸੋਧ ਬਿਲ, ਸੀਡ ਸੋਧ ਬਿਲ ਸਮੇਤ ਹੋਰ ਕਿਸਾਨ ਅਤੇ ਲੋਕ ਮਾਰੂ ਬਿਲ ਲੈ ਕੇ ਆ ਰਹੀ ਹੈ, ਜੋ ਪੂਰੀ ਤਰ੍ਹਾਂ ਲੋਕਾਂ ਲਈ ਖਤਰਨਾਕ ਬਿਲ ਹਨ। ਉਹਨਾਂ ਕਿਹਾ ਕਿ ਪਿੰਡ ਪਿੰਡ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿਚ ਇਹਨਾਂ ਬਿਲਾਂ ਦੇ ਵਿਰੋਧ ਚ ਵੱਡੇ ਪ੍ਰਦਰਸ਼ਨ ਕਰਾਂਗੇ।