ਪੰਜਾਬ ਪਟਿਆਲਾ ’ਚ ਕਾਂਗਰਸ ਯੂਥ ਪ੍ਰਧਾਨ ਦਾ ਵੱਡਾ ਬਿਆਨ/ ਚੋਣਾਂ ਦੌਰਾਨ ਨੌਜਵਾਨਾਂ ਨੂੰ ਪਹਿਲ ਦੇਣ ਦਾ ਕੀਤਾ ਸਵਾਗਤ/ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਸੀ ਐਲਾਨ By admin - January 3, 2026 0 11 Facebook Twitter Pinterest WhatsApp ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਨੇ ਪਾਰਟੀ ਵੱਲੋਂ ਆਉਂਦੀਆਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਪਹਿਲ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਐ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਰਾਜ ਵੜਿੰਗ ਦਾ ਇਸ ਲਿਆ ਫੈਸਲਾ ਨੌਜਵਾਨਾਂ ਨੂੰ ਸਿਆਸਤ ਵਿਚ ਆਉਣ ਲਈ ਪ੍ਰੇਰਿਤ ਕਰੇਗਾ। ਦੱਸਣਯੋਗ ਐ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਆਉਂਦੀਆਂ ਚੋਣਾਂ ਦੌਰਾਨ ਨੌਜਵਾਨਾਂ ਤੇ ਨਵੇਂ ਚਿਹਰਿਆਂ ਨੂੰ ਟਿਕਟਾਂ ਨਾਲ ਨਿਵਾਜਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਪਾਰਟੀ ਅੰਦਰ ਹਲਚਲ ਪੈਦਾ ਹੋ ਗਈ ਐ। ਕਾਂਗਰਸ ਦੇ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਇਸੇ ਬਿਆਨ ਤੇ ਆਪਣਾ ਪ੍ਰਤੀਕਰਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਇਸ ਨਵੇਂ ਆਈਡੀਏ ਨਾਲ ਸਿਆਸਤ ਵਿਚ ਪੋਜੇਟਿਵ ਸੋਚ ਆਵੇਗੀ ਅਤੇ ਨੌਜਵਾਨਾਂ ਵਿਚ ਵੀ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਈ ਨੌਜਵਾਨ ਜਿਹੜੇ ਪੜੇ ਲਿਖੇ ਨੇ, ਉਹ ਪੋਲੀਟਿਕਸ ਵਿੱਚ ਆਉਣ ਤੋਂ ਕਤਰਾਉਂਦੇ ਨੇ ਜਾਂ ਚੁੱਪ ਕਰਕੇ ਬੈਠ ਜਾਂਦੇ ਨੇ ਪਰ ਪਾਰਟੀ ਪ੍ਰਧਾਨ ਦੇ ਇਸ ਨਵੇਂ ਫੈਸਲੇ ਤੋਂ ਬਾਅਦ ਉਹਨਾਂ ਨੂੰ ਵੀ ਨਵਾਂ ਮੌਕਾ ਮਿਲੇਗਾ ਅਤੇ ਚੰਗੀ ਪੋਲਿਟਿਕਸ ਕਰਨ ਵਾਸਤੇ ਉਹ ਵੀ ਹੋਰ ਵੱਧ ਚੜ ਕੇ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਵੀ ਕਈ ਨੌਜਵਾਨ ਇਸ ਵਿਚ ਵਧ ਚੜ ਕੇ ਹਿੱਸਾ ਲੈਣਗੇ ਕਿਉਂਕਿ ਨਵੀਂ ਪਨੀਰੀ ਜਾਂ ਨੌਜਵਾਨ ਪੜੇ ਲਿਖੇ ਮੁੰਡੇ ਪੋਲੀਟਿਕਸ ਦੇ ਵਿੱਚ ਅੱਗੇ ਆ ਸਕਣਗੇ। ਇਸ ਤੋਂ ਇਲਾਵਾ ਮਨਰੇਗਾ ਸਕੀਮ ਉੱਤੇ ਵੀ ਮੋਹਿਤ ਮਹਿੰਦਰਾ ਨੇ ਕਿਹਾ ਕਿ ਬੀਜੇਪੀ ਵੱਲੋਂ ਇਸ ਸਕੀਮ ਨੂੰ ਖਤਮ ਕਰਨ ਵਾਸਤੇ ਜੀ ਰਾਮ ਜੀ ਸਕੀਮ ਲਿਆਂਦੀ ਗਈ ਹੈ ਜਿਸ ਦੇ ਵਿੱਚ 125 ਦਿਨ ਕਰ ਦਿੱਤੇ ਗਏ ਨੇ ਹਾਲਾਂਕਿ ਮਨਰੇਗਾ ਸਕੀਮ ਮਹਾਤਮਾ ਗਾਂਧੀ ਜੀ ਦੀ ਸੋਚ ਮੁਤਾਬਕ ਬਣਾਈ ਗਈ ਸੀ ਜਿਸ ਵਿੱਚ ਕਈ ਫੈਸਲੇ ਪੰਚਾਇਤੀ ਲੈਵਲ ਤੇ ਲਿੱਤੇ ਜਾਂਦੇ ਸੀ ਅਤੇ ਹੁਣ ਨਵੀਂ ਸਕੀਮ ਜਾਂ ਨਵੇਂ ਕਾਨੂੰਨ ਦੇ ਵਿੱਚ ਜੋ ਵੀ ਫੈਸਲਾ ਦਿੱਲੀ ਦੇ ਵਿੱਚ ਲਿੱਤਾ ਜਾਵੇਗਾ ਉਹੀ ਫੈਸਲਾ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਗਰੀਬ ਮਾਰੂ ਬਦਲਾਅ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਖਿਲਾਫ ਡੱਟ ਕੇ ਲੜਾਈ ਲੜੀ ਜਾਵੇਗੀ। ਦੱਸਣਯੋਗ ਐ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਇਸ ਵਾਰ 117 ਸੀਟਾਂ ਵਿੱਚੋਂ 80 ਸੀਟਾਂ ‘ਤੇ ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ 2022 ਵਿੱਚ ਚੋਣ ਲੜਨ ਵਾਲੇ ਆਗੂਆਂ ਦੇ ਟਿਕਟ ਕੱਟੇ ਜਾਣਗੇ। ਇਸ ਤੋਂ ਇਲਾਵਾ ਵੜਿੰਗ ਨੇ ਮੁੱਖ ਮੰਤਰੀ ਚਿਹਰੇ ਬਾਰੇ ਵੀ ਸਾਫ਼ ਕੀਤਾ ਕਿ ਸੈਲਫ ਡਿਕਲੇਅਰਡ ਬੰਦਾ ਸੀਐੱਮ ਨਹੀਂ ਬਣੇਗਾ, ਲਿਖਵਾ ਕੇ ਲੈ ਲਓ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਸਬੰਧੀ ਐਲਾਨ ਕਰਨ ਦਾ ਅਧਿਕਾਰ ਸਿਰਫ਼ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਕੋਲ ਹੈ ਅਤੇ ਉਹੀ ਮੁੱਖ ਮੰਤਰੀ ਚਿਹਰੇ ਸਬੰਧੀ ਐਲਾਨ ਕਰਨਗੇ। ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਪਾਰਟੀ ਅੰਦਰ ਹਲਚਲ ਪੈਦਾ ਕਰ ਦਿੱਤੀ ਐ।