ਪੰਜਾਬ ਗੁਰਦਾਸਪੁਰ ’ਚ ਚੋਰਾਂ ਦਾ ਸਰਾਫ ਦੇ ਘਰ ’ਤੇ ਧਾਵਾਂ/ ਲੱਖਾਂ ਦੀ ਨਗਦੀ ਤੇ ਕਰੋੜਾਂ ਦੇ ਗਹਿਣੇ ਲੈ ਕੇ ਫਰਾਰ By admin - January 3, 2026 0 6 Facebook Twitter Pinterest WhatsApp ਗੁਰਦਾਸਪੁਰ ਵਿਚ ਚੋਰਾਂ ਨੇ ਸੁਨਿਆਰੇ ਦੇ ਘਰ ਨੂੰ ਨਿਸ਼ਾਨਾਂ ਬਣਾਉਂਦਿਆਂ ਲੱਖਾਂ ਰੁਪਏ ਨਕਦੀ ਤੇ ਕਰੋੜਾਂ ਰੁਪਏ ਕੀਮਤ ਦੇ ਗਹਿਣਿਆਂ ਤੇ ਹੱਥ ਸਾਫ ਕੀਤਾ ਐ। ਘਟਨਾ ਸਥਾਨਕ ਝੂਲਣ ਮਹਿਲ ਇਲਾਕੇ ਦੀ ਐ, ਜਿੱਥੇ ਚੋਰਾਂ ਨੇ ਇਕ ਸਰਾਫ ਦੇ ਬੰਦ ਪਏ ਘਰ ਅੰਦਰ ਦਾਖਲ ਹੋ ਕੇ ਲੋਹੇ ਦੀ ਸੇਫ ਨੂੰ ਕੱਟ ਕੇ ਸੋਨਾ, ਚਾਂਦੀ ਤੇ ਨਗਦੀ ਚੋਰੀ ਕਰ ਲਈ। ਲੁਟੇਰੇ ਕਰੋੜਾਂ ਦੇ ਗਹਿਣੇ ਤੇ ਲੱਖਾਂ ਦੀ ਨਗਦੀ ਚੋਰੀ ਕਰ ਕੇ ਲੈ ਜਾਣ ’ਚ ਸਫਲ ਹੋ ਗਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਪੀੜਤ ਉਮੇਸ਼ ਕੁਮਾਰ ਉਰਫ ਸ਼ਾਲੂ ਜੋ ਕਿ ਝੂਲਣਾ ਮਹਿਲ ਮੁਹੱਲਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਸ ਦੀ ਦੁਕਾਨ ਸਿਆਲਕੋਟੀ ਜਿਊਲਰੀ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਨੇ ਦੁਕਾਨ ਦਾ ਜ਼ਿਆਦਾਤਰ ਸਾਮਾਨ ਘਰ ਵਿੱਚ ਰੱਖਿਆ ਹੋਇਆ ਸੀ। ਉਹ ਕੱਲ੍ਹ ਦੁਪਹਿਰ 12:30 ਵਜੇ ਦੇ ਕਰੀਬ ਆਪਣੇ ਪਰਿਵਾਰ ਨਾਲ ਜਲੰਧਰ ਗਿਆ ਸੀ। ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਅੱਜ ਉਹ ਸਵੇਰੇ ਜਲੰਧਰ ਤੋਂ ਗੁਰਦਾਸਪੁਰ ਵਾਪਸ ਆਇਆ ਤੇ ਪੁਲਿਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਪੀੜਤ ਨੇ ਦੱਸਿਆ ਕਿ ਘਰ ਵਿੱਚ ਦਾਖਲ ਹੋਣ ’ਤੇ ਉਸ ਨੇ ਦੇਖਿਆ ਕਿ ਲੋਹੇ ਦੀ ਅਲਮਾਰੀ ਨੂੰ ਕੱਟਿਆ ਹੋਇਆ ਸੀ ਅਤੇ ਅਲਮਾਰੀ ‘ਚੋਂ 4 ਲੱਖ 50 ਹਜ਼ਾਰ ਰੁਪਏ ਦੀ ਨਗਦੀ ਸਮੇਤ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਸੀ। ਚੋਰਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਲੈ ਲਿਆ। ਚੋਰੀ ਦੇ ਗਹਿਣੇ ਕਰੋੜਾਂ ਵਿੱਚ ਹੋਣ ਦੀ ਚਰਚਾ ਹੈ ਪਰ ਪੀੜਿਤ ਵੱਲੋਂ ਸਹੀ ਸਹੀ ਵੇਰਵਾ ਹਜੇ ਜਾਰੀ ਨਹੀਂ ਕੀਤਾ ਗਿਆ ਹੈ। ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਫਿਗਰਪ੍ਰਿੰਟ ਵਿੰਗ, ਡੌਂਗ ਸਕੁਐਡ ਟੀਮ ਅਤੇ ਹੋਰ ਜਾਂਚ ਉਪਕਰਣ ਲੈ ਕੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਪੁਲਸ ਨੇ ਗਲੀ ਦੇ ਦੂਜੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਦਵਿੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਘਟਨਾ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। https://knocknews.tv/wp-content/uploads/2026/01/4-5.mp4