ਬਟਾਲਾ ਪੁਲਿਸ ਦਾ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ/ ਅਸਲੀ ਮਾਲਕਾਂ ਨੂੰ ਸੌਂਪੇ 350 ਗੁਆਚੇ ਮੋਬਾਈਲ

0
8

ਬਟਾਲਾ ਪੁਲਿਸ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਐ। ਪੁਲਿਸ ਨੇ 350 ਦੇ ਕਰੀਬ ਗੁਆਚੇ ਫੋਨ ਲੱਭ ਕੇ ਅਸਲ ਮਾਲਕਾਂ ਹਵਾਲੇ ਕੀਤੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮਹਿਤਾਬ ਸਿੰਘ ਨੇ ਕਿਹਾ ਕਿ ਪਿਛਲੇ ਸਾਲ 1300 ਤੋਂ ਵੱਧ ਫੋਨ ਲੱਭ ਕੇ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਹੋਰ ਸੂਬਿਆਂ ਵਿਚੋਂ ਗੁਆਚੇ ਫੋਨ ਟਰੇਸ ਕਰ ਕੇ ਮੰਗਵਾਏ ਗਏ ਹਨ।
ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਦਾ ਵੀ ਫੋਨ ਗਵਾਚ ਜਾਂਦਾ ਹੈ ਤੇ ਤੁਰੰਤ ਉਹ ਬਟਾਲਾ ਐਸਐਸਪੀ ਦਫਤਰ ਆ ਕੇ ਕੰਪਲੇਂਟ ਦਰਜ ਕਰਾਵੇ। ਸਾਡਾ ਵਾਅਦਾ ਹੈ ਕਿ ਅਸੀਂ ਲੋਕਾਂ ਨੂੰ ਉਹਨਾਂ ਦੇ ਗਵਾਚੇ ਫੋਨ ਲੱਭ ਕੇ ਦਵਾਂਗੇ। ਇਸੇ ਦੌਰਾਨ ਆਪਣੇ ਗੁਆਚੇ ਫੋਨ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੰਮ ਤੇ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਅਸੀਂ ਆਸ ਲਾਹ ਦਿੱਤੀ ਸੀ ਕਿ ਸਾਨੂੰ ਫੋਨ ਵਾਪਸ ਮਿਲਣਗੇ ਪਰ ਨਵੇਂ ਸਾਲ ਉਤੇ ਸਾਨੂੰ ਜੋ ਪੰਜਾਬ ਪੁਲਿਸ ਨੇ ਤੋਹਫਾ ਦਿੱਤਾ ਹੈ ਅਸੀਂ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਧੰਨਵਾਦੀ ਹਾਂ।

LEAVE A REPLY

Please enter your comment!
Please enter your name here