ਪੰਜਾਬ ਪੰਜਾਬ ਅੰਦਰ ਹੋਈ ਬਰਸਾਤ ਤੋਂ ਕਿਸਾਨ ਖੁਸ਼/ ਦੇਸੀ ਘਿਉਂ ਵਰਗਾ ਫਾਇਦਾ ਹੋਣ ਦਾ ਦਾਅਵਾ By admin - January 2, 2026 0 10 Facebook Twitter Pinterest WhatsApp ਪੰਜਾਬ ਅੰਦਰ ਨਵੇਂ ਸਾਲ ਦੀ ਆਮਦ ਮੌਕੇ ਹੋਈ ਬਰਸਾਤ ਨੇ ਜਿੱਥੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਦਿੱਤੀ ਐ, ਉੱਥੇ ਹੀ ਕਿਸਾਨਾਂ ਲਈ ਵੀ ਇਹ ਮੀਂਹ ਕਾਫੀ ਲਾਹੇਵੰਦਾ ਮੰਨਿਆ ਜਾ ਰਿਹਾ ਐ। ਖਾਸ ਕਰ ਕੇ ਕਣਕ ਦੀ ਫਸਲ ਨੂੰ ਇਸ ਮੀਂਹ ਦਾ ਕਾਫੀ ਫਾਇਦਾ ਪਹੁੰਚਣ ਦੀ ਉਮੀਦ ਐ। ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਦੀਆਂ ਬੂੰਦਾਂ ਸਾਰੀਆਂ ਫ਼ਸਲਾਂ ਲਈ ਦੇਸੀ ਘਿਉ ਦਾ ਕੰਮ ਕਰਨਗੀਆਂ। ਇਹ ਮੀਂਹ ਸਿਰਫ਼ ਕਣਕ ਲਈ ਨਹੀਂ ਬਲਕਿ ਸਬਜ਼ੀਆਂ ਲਈ ਵੀ ਲਾਹੇਵੰਦਾਂ ਮੰਨਿਆ ਜਾ ਰਿਹਾ ਐ। ਬਰਸਾਤ ਹੋਣ ਨਾਲ ਪ੍ਰਦੂਸ਼ਣ ਵੀ ਖ਼ਤਮ ਹੋ ਗਿਆ ਐ ਅਤੇ ਲੋਕਾਂ ਨੂੰ ਸੁੱਕੀ ਠੰਡ ਕਾਰਨ ਹੋ ਰਹੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।