ਕਪੂਰਥਲਾ ’ਚ ਸਮਾਜ ਸੇਵੀ ਚਰਨ ਸਿੰਘ ਨੂੰ ਅੰਤਮ ਵਿਦਾਈ/ ਫਿਲਮੀ ਡਾਇਰੈਕਟਰ ਅਨੁਰਾਗ ਦੇ ਪਿਤਾ ਹਨ ਚਰਨ ਸਿੰਘ

0
9

 

ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਡਾਇਰੈਕਟਰ ਅਨੁਰਾਗ ਸਿੰਘ ਦੇ ਪਿਤਾ ਚਰਨ ਸਿੰਘ ਦਾ ਅੱਜ ਕਪੂਰਥਲਾ ਦੇ ਪਿੰਡ ਟਿੱਬਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਐ। ਸਮਾਜਿਕ ਤੇ ਰਾਜਨੀਤਿਕ ਖੇਤਰ ਵਿੱਚ ਸਰਗਰਮ ਰਹੇ ਪ੍ਰੋਫੈਸਰ ਚਰਨ ਸਿੰਘ ਦਾ ਬੀਤੀ 29 ਦਸੰਬਰ ਨੂ  ਸੰਖੇਪ ਬੀਮਾਰੀ ਤੋਂ ਬਾਅਦ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਪ੍ਰੋ. ਚਰਨ ਸਿੰਘ ਨੂੰ ਅੰਤਮ ਵਿਦਾਈ ਦੇਣ ਲਈ ਪਰਿਵਾਰ ਤੋਂ ਇਲਾਵਾ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ।
ਦੱਸਣਯੋਗ ਐ ਕਿ ਪ੍ਰੋ. ਚਰਨ ਸਿੰਘ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਮੀਤ ਪ੍ਰਧਾਨ, ਸ਼ਹੀਦ ਊਧਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਪੰਜਾਬ ਦੇ ਪ੍ਰਧਾਨ ਅਤੇ ਕਈ ਹੋਰ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਨਾਲ ਵਾਬਸਤਾ ਰਹੇ।
ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਟਿੱਬਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਦੌਰਾਨ ਵੱਡੇ ਪੁੱਤਰ ਅਰਮਾਨਦੀਪ ਸਿੰਘ (ਯੂਐਸਏ) ਵੱਲੋਂ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਰਾਜਨੀਤਿਕ ਆਗੂਆਂ, ਸਿੱਖਿਆਸ਼ਾਸਤਰੀਆਂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਲਾਕੇ ਵਿੱਚ ਪ੍ਰੋ. ਚਰਨ ਸਿੰਘ ਦੇ ਦੇਹਾਂਤ ਨਾਲ ਇੱਕ ਸਾਦਗੀਪਸੰਦ, ਸਮਰਪਿਤ ਅਤੇ ਸਮਾਜਸੇਵੀ ਸ਼ਖ਼ਸੀਅਤ ਦੇ ਚਲੇ ਜਾਣ ਦਾ ਗਹਿਰਾ ਸੋਗ ਮਨਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here