ਪੰਜਾਬ ਬਟਾਲਾ ਦੇ ਪਿੰਡ ਅਲੋਵਾਲ ’ਚ ਸਿਲੰਡਰ ਹਾਦਸਾ/ ਸਿਲੰਡਰ ਫਟਣ ਨਾਲ 5 ਲੋਕ ਗੰਭੀਰ ਜ਼ਖ਼ਮੀ By admin - December 31, 2025 0 7 Facebook Twitter Pinterest WhatsApp ਬਟਾਲਾ ਨੇੜਲੇ ਪਿੰਡ ਅਲੋਵਾਲ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਗੈਸ ਸਲੰਡਰ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਪਰਿਵਾਰ ਦੇ 5 ਜੀਅ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜ਼ਖਮੀਆਂ ਵਿਚ ਤਿੰਨ ਜਣੇ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਬੱਚਾ ਤੇ ਦੋ ਸਕੇ ਭਰਾ ਸ਼ਾਮਲ ਹਨ। ਇਹ ਹਾਦਸਾ ਖਾਣਾ ਬਣਾਉਣ ਸਮੇਂ ਅਚਾਨਕ ਸਿਲੰਡਰ ਲੀਕ ਹੋਣ ਕਾਰਨ ਵਾਪਰਿਆ ਐ। ਹਾਦਸਾ ਪੀੜਤਾਂ ਦੇ ਦੱਸਣ ਮੁਤਾਬਕ ਉਹ ਦਿਹਾੜੀਦਾਰ ਹਨ ਅਤੇ ਕੰਮ ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਅਚਾਨਕ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਨੇ ਸਲੰਡਰ ਨੂੰ ਚੁੱਕ ਕੇ ਬਾਹਰ ਖੁੱਲੇ ਵਿੱਚ ਸੁੱਟਿਆ ਕਿ ਤੁਰੰਤ ਸਿਲੰਡਰ ਵਿਚ ਧਮਾਕਾ ਹੋ ਗਿਆ, ਜਿਸ ਦੀ ਲਪੇਟ ਵਿਚ ਪੰਜ ਲੋਕ ਆ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜਖਮੀ ਆਏ ਨੇ ਜਿਨਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਐ।