ਪੰਜਾਬ ਗੁਰਦਾਸਪੁਰ ਅਪਾਹਿਜ ਜੋੜੇ ਨਾਲ ਸਾਈਬਰ ਠੱਗੀ/ ਬੈਂਕ ਖਾਤੇ ’ਚੋਂ ਉਡਾਏ ਬੱਚੀ ਲਈ ਜੋੜੇ ਪੈਸੇ By admin - December 31, 2025 0 12 Facebook Twitter Pinterest WhatsApp ਗੁਰਦਾਸਪੁਰ ਵਿਚ ਇਕ ਅਪਾਹਿਜ ਜੋੜੇ ਨਾਲ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਐ। ਪੀੜਤ ਇੰਦਰਜੀਤ ਦੇ ਦੱਸਣ ਮੁਤਾਬਕ ਉਹ ਤੇ ਉਸ ਦੀ ਪਤਨੀ ਸੰਯੋਗਤਾ ਦੇਵੀ ਦੋਵੇਂ 100 ਫੀਸਦੀ ਅਪਾਹਜ ਹਨ ਅਤੇ ਉਨ੍ਹਾਂ ਨੇ ਸਮਾਜ ਸੇਵੀਆਂ ਦੀ ਮਦਦ ਨਾਲ ਫੋਟੋ ਸਟੇਟ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਪਣੀ 6ਵੀਂ ਵਿਚ ਪੜ੍ਹਦੀ ਬੱਚੀ ਭਵਿੱਖ ਲਈ ਪਾਈ ਪਾਈ ਜੋੜ ਕੇ ਕੁੱਝ ਪੈਸੇ ਜੋੜੇ ਸੀ, ਜੋ ਸਾਈਬਰ ਠੱਗਾਂ ਨੇ ਉਨ੍ਹਾਂ ਦੇ ਖਾਤੇ ਵਿਚ ਉਡਾ ਰਹੇ ਹਨ। ਪੀੜਤਾਂ ਨੇ ਸਾਈਬਰ ਕ੍ਰਾਈਮ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਦੱਸਣਯੋਗ ਐ ਕਿ ਇਸ ਜੋੜੇ ਦੇ ਬਾਰਿਸ਼ ਵਿਚ ਮਕਾਨ ਚੌਣ ਦੀ ਖਬਰ ਮੀਡੀਆ ਵਿਚ ਪ੍ਰਕਾਸ਼ਿਤ ਹੋਈ ਸੀ, ਜਿਸ ਤੋਂ ਬਾਦ ਖਾਲਸਾ ਐਂਡ ਜਥੇਬੰਦੀ ਨੇ ਇਨ੍ਹਾਂ ਨੂੰ ਪੱਕਾ ਮਕਾਨ ਬਣਵਾ ਕੇ ਦਿੱਤਾ ਸੀ। ਉਸ ਤੋਂ ਬਾਅਦ ਅਪਾਹਜ ਇੰਦਰਜੀਤ ਜੋ 100 ਫੀਸਦੀ ਅਪਾਹਜ ਹੈ ਨੇ ਫੋਟੋ ਸਟੇਟ ਦਾ ਕੰਮ ਕਰਕੇ ਇੱਕ-ਇੱਕ ਰੁਪਈਆ ਜੋੜਨਾ ਸ਼ੁਰੂ ਕੀਤਾ ਸੀ ਜਦਕਿ ਉਸ ਦੀ ਪਤਨੀ ਸਂਯੋਗਤਾ ਦੇਵੀ ਵੀ 100 ਫੀਸਦੀ ਅਪਾਹਜ ਹੈ ਘਰ ਦੇ ਕੰਮ ਹੀ ਕਰਦੀ ਹ। ਤੇ ਹੁਣ ਸਾਈਬਰ ਠੱਗਾਂ ਨੇ ਰੁਪਈਆ ਰੁਪਈਆ ਕਰਕੇ ਬੈਂਕ ਵਿੱਚ ਜੋੜੇ ਗਏ ਇਹਨਾਂ ਦੇ ਸਾਰੇ ਪੈਸੇ ਇੰਦਰਜੀਤ ਦਾ ਫੋਨ ਹੈਕ ਕਰ ਕੇ ਚਾਰ ਟਰਾਂਜੈਕਸ਼ਨਸ ਰਾਹੀਂ ਉਡਾ ਲਏ ਹਨ। ਮਜਬੂਰ ਹੋਏ ਇੰਦਰਜੀਤ ਨੂੰ ਆਪਣੇ ਪੈਸੇ ਵਾਪਸ ਹਾਸਲ ਕਰਨ ਲਈ ਬੈਂਕ ਅਤੇ ਸਾਈਬਰ ਕ੍ਰਾਈਮ ਦਫਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ।