Uncategorized ਫਤਹਿਗੜ੍ਹ ਸਾਹਿਬ ਵਿਖੇ ਮਨਾਇਆ ਸਰਹਿੰਦ ਫਤਹਿ ਦਿਵਸ/ ਸਮਾਗਮਾਂ ਦੇ ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ/ ਵੱਡੀ ਗਿਣਤੀ ਸੰਗਤ ਨੇ ਸਮਾਗਮਾਂ ’ਚ ਕੀਤੀ ਸ਼ਿਰਕਤ By admin - May 14, 2025 0 7 Facebook Twitter Pinterest WhatsApp ਸਰਹਿੰਦ ਫ਼ਤਹਿ ਦਿਵਸ ਸਮਾਗਮਾਂ’ ਦੇ ਤੀਸਰੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸ਼ਹੀਦੀ ਬੁੰਗਾ ਵਿਖੇ ਪਾਏ ਗਏ। ਇਸ ਮੌਕੇ ਜਿੱਥੇ ਰਾਗੀ ਜੱਥਿਆਂ ਵੱਲੋਂ ਰਸ ਭਿੰਨਾ ਸ਼ਬਦ ਕੀਰਤਨ ਗਾਇਨ ਕੀਤਾ ਗਿਆ ਉੱਥੇ ਹੀ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵਿਸ਼ਰਾਂ ਵੱਲੋਂ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ ਗਿਆ। ਇਹ ਸਮਾਗਮ ਵਿੱਚ ਜਿੱਥੇ ਧਾਰਮਿਕ, ਸਿਆਸੀ ਅਤੇ ਸਮਾਜ ਸੇਵਕ ਸੰਸਥਾ ਦੇ ਆਗੂਆਂ ਨੇ ਸ਼ਿਰਕਤ ਕੀਤੀ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਗੁਰੂ ਘਰ ਵਿੱਚ ਹਾਜਰੀ ਲਗਵਾਈ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਤਿੰਨ ਰੋਜ਼ਾ ਇਨਾ ਸਮਾਗਮਾਂ ਦੀ ਸੰਪੂਰਨਤਾ ਹੋਈ ਹੈ ਜਿਸ ਵਿੱਚ ਕੌਮ ਦੇ ਉਸ ਮਹਾਨ ਜਰਨੈਲ ਬਾਰੇ ਤੁਹਾਡੇ ਸਿੰਘਾਂ ਵੱਲੋਂ ਸੰਗਤ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਹਿੰਦ ਫਤਿਹ ਦਿਵਸ ਵਿੱਚ ਸਮੁੱਚੀ ਸੰਗਤ ਪ੍ਰਬੰਧ ਵਿੱਚ ਸਹਿਯੋਗ ਕਰਨ ਤੇ ਉਹ ਧੰਨਵਾਦ ਕਰਦੇ ਹਨ।