ਸ਼ਹਿਰਾਂਚੰਡੀਗੜ੍ਹਪੰਜਾਬ ਚੰਡਗੜ੍ਹ ਪੁਲਿਸ ਨੇ ਸਖਤ ਕੀਤੇ ਸੁਰੱਖਿਆ ਪ੍ਰਬੰਧ/ 1100 ਤੋਂ ਵਧੇਰੇ ਮੁਲਾਜ਼ਮ ਤੇ ਅਧਿਕਾਰੀ ਤੈਨਾਤ By admin - December 31, 2025 0 6 Facebook Twitter Pinterest WhatsApp ਰਾਜਧਾਨੀ ਚੰਡੀਗੜ੍ਹ ਦੀ ਪੁਲਿਸ ਨੇ ਨਵੇਂ ਸਾਲ ਦੀ ਆਮਦ ਮੌਕੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਐਸਐਸਪੀ ਕੰਵਦੀਪ ਕੌਰ ਨੇ ਕਿਹਾ ਕਿ ਪੁਲਿਸ ਦੀ ਪੁਲਿਸ ਸਥਾਨਾਂ ਤੋਂ ਇਲਾਵਾ ਕਲੱਬਾਂ ਦੇ ਬਾਹਰ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਪੁਲਿਸ ਦੀ ਇਨ੍ਹਾਂ ਥਾਵਾਂ ਤੇ ਨਜ਼ਰ ਰਹੇਗੀ। ਪੁਲਸਿ ਵੱਲੋਂ ਸ਼ਹਿਰ ਅੰਦਰ 1100 ਤੋਂ ਵਧੇਰੇ ਪੁਲਿਸ ਮੁਲਾਜਮ ਅਤੇ ਅਧਿਕਾਰੀ ਤੈਨਾਤ ਕੀਤੇ ਗਏ ਨੇ। ਇਸ ਤੋਂ ਇਲਾਵਾ 17 ਡੀਐਸਪੀ ਦੀ ਵੀ ਤੈਨਾਤੀ ਕੀਤੀ ਗਈ ਐ। ਪੁਲਿਸ ਨੇ ਔਰਤਾਂ ਅਤੇ ਲੜਕੀਆਂ ਲਈ ਪਿਕ ਐਂਡ ਡਰਾਪ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਲਈ ਮਹਿਲਾਵਾਂ 112 ਉਤੇ ਕਾਲ ਕਰ ਸਕਦੀਆਂ ਹਨ। ਇਸ ਲਈ ਮਹਿਲਾ ਮੁਲਾਜ਼ਮ ਤੇ ਅਧਿਕਾਰੀਆਂ ਦੀ ਵਿਸ਼ੇਸ਼ ਤੌਰ ਤੇ ਤੈਨਾਤੀ ਕੀਤੀ ਗਈ ਐ। ਸ਼ਹਿਰ ਵਿਚ 70 ਤੋਂ 80 ਥਾਵਾਂ ਤੇ ਨਾਕੇਬੰਦੀ ਕੀਤੀ ਗਈ ਐ। ਪੁਲਿਸ ਪ੍ਰਸ਼ਾਸਨ ਨੇ ਨਵੇਂ ਸਾਲ ਦੇ ਜਸ਼ਨਾਂ ਦੀ ਆੜ ਹੇਠ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ ਐ।