ਅੰਮ੍ਰਿਤਸਰ ਦੇ ਹਸਪਤਾਲ ’ਚ 12 ਸਾਲਾ ਬੱਚੀ ਦੀ ਮੌਤ/ ਪਰਿਵਾਰ ਨੇ ਡਾਕਟਰਾਂ ’ਤੇ ਲਾਏ ਲਾਪ੍ਰਵਾਹੀ ਦੇ ਇਲਜ਼ਾਮ

0
9

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਪ ਅੰਦਰ ਇਕ 12 ਸਾਲਾ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਐ। ਪਰਿਵਾਰ ਦੇ ਦੱਸਣ ਮੁਤਾਬਕ ਬੱਚੀ ਨੂੰ ਆਕਸੀਜਨ ਦਾ ਲੈਵਲ ਘਟਣ ਦੇ ਚਲਦਿਆਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ ਸੀ। ਬੱਚੀ ਦਾ ਆਕਸੀਜਨ ਲੈਵਲ ਘੱਟ ਕੇ 35 ਰਹਿ ਗਿਆ ਸੀ ਜੋ ਐਮਰਜੈਂਸੀ ਵਾਰਡ ਵਿਚ ਆਕਸੀਜਨ ਲਗਾਉਣ ਬਾਅਦ 80 ਤੋਂ 85 ਤਕ ਪਹੁੰਚ ਗਿਆ ਸੀ। ਰਾਤ ਨੂੰ ਬੱਚੀ ਸਟੇਬਲ ਰਹੀ ਅਤੇ ਸਵੇਰੇ ਵੀ ਹਾਲਤ ਠੀਕ ਸੀ। ਪਰਿਵਾਰ ਦੇ ਇਲਜਾਮ ਐ ਕਿ ਬੱਚੀ ਦੇ ਖੱਬੇ ਫੇਫੜੇ ਵਿਚ ਪਾਣੀ ਦੀ ਰਿਪੋਰਟ ਆਈ ਸੀ, ਜਿਸ ਦਾ ਡਾਕਟਰਾਂ ਨੇ ਸਮੇਂ ਸਿਰ ਸਹੀ ਇਲਾਜ ਨਹੀਂ ਕੀਤਾ, ਜਿਸ ਦੇ ਚਲਦਿਆਂ ਬੱਚੀ ਦੀ ਜਾਨ ਗਈ ਐ।
ਪਰਿਵਾਰ ਦੱਸਦਾ ਹੈ ਕਿ ਐਮਰਜੈਂਸੀ ਵਿੱਚ ਆਕਸੀਜਨ ਲਗਾਉਣ ਤੋਂ ਬਾਅਦ ਬੱਚੀ ਦੀ ਹਾਲਤ ਵਿੱਚ ਸੁਧਾਰ ਆਇਆ ਅਤੇ ਆਕਸੀਜਨ ਲੈਵਲ 80 ਤੋਂ 85 ਤੱਕ ਪਹੁੰਚ ਗਈ। ਰਾਤ ਨੂੰ ਬੱਚੀ ਸਟੇਬਲ ਰਹੀ ਅਤੇ ਸਵੇਰੇ ਵੀ ਹਾਲਤ ਠੀਕ ਸੀ। ਐਕਸ-ਰੇ ਤੋਂ ਬਾਅਦ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬੱਚੀ ਦੇ ਖੱਬੇ ਫੇਫੜੇ ਵਿੱਚ ਪਾਣੀ ਹੈ ਅਤੇ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੂੰ ਵਿਖਾਉਣ ਲਈ ਕਿਹਾ ਗਿਆ।
ਪਰਿਵਾਰ ਦਾ ਆਰੋਪ ਹੈ ਕਿ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੇ ਸ਼ਾਮ ਨੂੰ ਵਿਜ਼ਿਟ ਕਰਨ ਦੀ ਗੱਲ ਕਹੀ ਪਰ ਕੋਈ ਲਿਖਤੀ ਹਦਾਇਤ ਨਹੀਂ ਦਿੱਤੀ ਗਈ। ਵਾਰਡ ਵਿੱਚ ਮੌਜੂਦ ਡਿਊਟੀ ਡਾਕਟਰ ਵੱਲੋਂ ਲਿਖਤੀ ਹਦਾਇਤਾਂ ਦੀ ਮੰਗ ਕੀਤੀ ਗਈ, ਜਿਸ ਕਾਰਨ ਪਰਿਵਾਰ ਨੂੰ ਦੁਬਾਰਾ ਡਾਕਟਰ ਕੋਲ ਭੇਜਿਆ ਗਿਆ। ਹਾਲਾਂਕਿ ਸ਼ਾਮ ਤੱਕ ਕੋਈ ਵੀ ਸੀਨੀਅਰ ਡਾਕਟਰ ਵਿਜ਼ਿਟ ਲਈ ਨਹੀਂ ਆਇਆ।
ਪਰਿਵਾਰ ਦਾ ਕਹਿਣਾ ਹੈ ਕਿ ਬਿਨਾਂ ਮਾਤਾ-ਪਿਤਾ ਜਾਂ ਦਾਦਾ ਦੀ ਸਹਿਮਤੀ ਲਏ ਬੱਚੀ ਦੇ ਫੇਫੜੇ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਈਆਂ ਲਗਾਈਆਂ ਗਈਆਂ ਅਤੇ ਗਲੇ ਵਿੱਚ ਕੀਤੀ ਗਈ ਕਾਰਵਾਈ ਕਾਰਨ ਮੂੰਹ ਵਿੱਚੋਂ ਖੂਨ ਆ ਗਿਆ, ਜਿਸ ਤੋਂ ਤੁਰੰਤ ਬਾਅਦ ਬੱਚੀ ਦੀ ਮੌਤ ਹੋ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਮੈਡੀਕਲ ਫਾਈਲ ਨਹੀਂ ਦਿੱਤੀ ਜਾ ਰਹੀ ਅਤੇ ਤੋੜਫੋੜ ਦੀ ਸ਼ੰਕਾ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਹੈ। ਫਿਲਹਾਲ ਕਿਸੇ ਪੱਖੋਂ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ, ਪਰ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਮਿਲਣ ‘ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।

LEAVE A REPLY

Please enter your comment!
Please enter your name here