ਪੰਜਾਬ ਗੁਰਦਾਸਪੁਰ ਦੇ ਕਾਦੀਆਂ ਪਹੁੰਚੇ ਆਈਜੀ ਸੰਦੀਪ ਗੋਇਲ/ ਮੁਸਲਿਮ ਜਮਾਤ ਦੇ ਜਲਸੇ ਦੀਆਂ ਤਿਆਰੀਆਂ ਦਾ ਨਿਰੀਖਣ By admin - December 26, 2025 0 12 Facebook Twitter Pinterest WhatsApp ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅੱਜ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮੁਸਲਿਮ ਜਮਾਤ ਅਹਿਮਦੀਆ ਦੇ 130ਵੇਂ ਸਾਲਾਨਾ ਜਲਸੇ ਦੀਆਂ ਤਿਆਰੀਆਂ ਦਾ ਨਿਰੀਖਣ ਕੀਤਾ। ਡੀਆਈਜੀ ਨੇ ਜਲਸੇ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ੳਹਨਾਂ ਜਮਾਤ ਅਹਿਮਦੀਆ ਦੇ ਆਗੂਆਂ ਨਾਲ ਵੀ ਮੁਲਾਕਾਤ ਵੀ ਕੀਤੀ। ਉਹਨਾਂ ਕਿਹਾ ਇਸ ਜਲਸੇ ਵਿੱਚ ਸ਼ਾਮਿਲ ਹੋਣ ਲਈ ਪੂਰੀ ਦੁਨਿਆਂ ਤੋਂ ਸ਼ਰਧਾਲੂ ਕਾਦੀਆਂ ਆਉਂਦੇ ਹਨ, ਜਿਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ। ਇਸ ਮੌਕੇ ਡਾਕਟਰ ਮਹਿਤਾਬ ਸਿੰਘ ਐਸਐਸਪੀ ਬਟਾਲਾ, ਸੰਦੀਪ ਐਸਪੀ, ਹਰੀਸ਼ ਬਹਿਲ ਅਤੇ ਐਸਐਚੳ ਕਾਦੀਆਂ ਗੁਰਮੀਤ ਸਿੰਘ ਤੋਂ ਇਲਾਵਾ ਕਈ ੳਚ ਅਧੀਕਾਰੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਗੋਇਲ ਨੇ ਕਿਹਾ ਕਿ ਡੀਜੀਪੀ ਪੰਜਾਬ ਦੀਆਂ ਹਿਦਾਈਤਾਂ ਮੁਤਾਬਕ ਅਸੀਂ ਅੱਜ ਇਥੇ ਪਹੁੰਚੇ ਹਾਂ ੳਹਨਾਂ ਨੇ ਵਿਸ਼ੇਸ਼ ਤੋਰ ਤੇ 1000 ਫੋਰਸ ਲਗਈ ਗਈ ਹੈ। ਦੂਜੇ ਜ਼ਿਲੀਆਂ ਤੋ ਵੀ ਫੋਰਸ ਮਂਗਵਾਈ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਟਾਲੀਆ ਜਾ ਸਕੇ। 20 ਗਜ਼ਟਿਡ ਅਫਸਰ, 40 ਇੰਸਪੈਕਰ ਜੋ 24 ਘੰਟੇ ਤਾਈਨਾਤ ਰਹਿਣਗੇ। ਇਸ ਤੋਂ ਇਲਾਵਾ ਕਈ ਏਜੰਸੀਆਂ ਦੀ ਵੀ ਨਜ਼ਰ ਰਹੇਗੀ। ਇਸ ਏਰੀਏ ਨੂੰ ਤਿੰਨ ਸੈਕਟਰਾਂ ਵਿੱਚ ਵੰਡਿਆਂ ਹੋਇਆ ਐ। ਹਰ ਸੈਕਟਰ ਦਾ ਵਖਰਾ ਵਖਰਾ ਇੰਚਾਰਜ ਲਗਾਈਆ ਗਿਆ ਹੈ ਤਾਂ ਜੋ ਸ਼ਾਂਤਮਈ ਢੰਗ ਨਾਲ ਇਹ ਜਲਸਾ ਹੋ ਸਕੇ। ਇਸ ਵਿੱਚ ਜਮਾਤ ਅਹਿਮਦੀਆ ਵੀ ਸਾਡੇ ਨਾਲ ਯੋਗਦਾਨ ਦੇ ਰਹੇ ਹਨ। ਅਖੀਰ ਵਿਚ ਡੀਆਈਜੀ ਨੇ ਸ਼ਹਿਰ ਨਿਵਾਸੀਆਂ ਨੂੰ ਜਲਸੇ ਅਤੇ ਕ੍ਰਿਸਮਿਸ ਦੀ ਵਧਾਈ ਦਿੱਤੀ ਨਾਲ ਹੀ ਨਵੇਂ ਸਾਲ ਦੀ ਵੀ ਵਧਾਈ ਦਿੱਤੀ।