ਪੰਜਾਬ ਬਰਨਾਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਕਾਬੂ/ ਜ਼ਖਮੀ ਹਾਲਤ ’ਚ ਗ੍ਰਿਫਤਾਰ By admin - December 26, 2025 0 11 Facebook Twitter Pinterest WhatsApp ਬਰਨਾਲਾ ਪੁਲਸ ਨੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਪੰਜ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਇਨ੍ਹਾਂ ਤੋਂ ਇਕ ਪਿਸਟਲ, ਜਿੰਦਾ ਕਾਰਤੂਸ, ਦੋ ਮੋਟਰ ਸਾਈਕਲ, ਮਾਰੂ ਹਥਿਆਰ ਤ ਮੋਬਾਈਲ ਫੋਨ ਬਰਾਮਦ ਕੀਤਾ ਐ। ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਮੁਲਜਮਾਂ ਦੀ ਛੁਪਣਗਾਹ ਤੇ ਛਾਪੇਮਾਰੀ ਕੀਤੀ। ਮੁਲਜਮਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜੋ ਪੁਲਿਸ ਦੀ ਗੱਡੀ ਤੇ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਪੰਜ ਜਣਿਆਂ ਨੂੰ ਕਾਬੂ ਕਰ ਲਿਆ। ਪੁਲਿਸ ਦੀ ਕਾਰਵਾਈ ਦੌਰਾਨ ਇਕ ਮੁਲਜਮ ਦੀ ਲੱਤ ਵਿਚ ਗੋਲੀ ਲੱਗੀ ਐ। ਪੁਲਿਸ ਨੇ ਮੁਲਜਮਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ 25 ਦਸੰਬਰ ਨੂੰ ਇੰਸਪੈਕਟਰ ਲਖਵਿੰਦਰ ਸਿੰਘ ਐਸਐਚਓ ਥਾਣਾ ਸਿਟੀ ਵਨ ਬਰਨਾਲਾ ਨੂੰ ਗੁਪਤ ਇਤਲਾਹ ਮਿਲੀ ਕਿ ਲੁੱਟ ਖੋਹਾਂ ਵਿਚ ਸ਼ਾਮਲ ਗਰੋਹ ਦੇ ਮੈਂਬਰ ਕਪਾਹ ਮੰਡੀ ਵਿਖੇ ਮੌਜੂਦ ਹਨ ਤੇ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਖ ਵਿਚ ਹਨ। ਪੁਲਿਸ ਦੀਆਂ ਵੱਖ ਵਖ ਟੀਮਾਂ ਵੱਲੋਂ ਕਪਾਹ ਮੰਡੀ ਵਿਖੇ ਰੇਡ ਕੀਤੀ ਅਤੇ ਮੌਕੇ ਤੇ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਦੋ ਫਾਇਰ ਕੀਤੇ ਜਿਨਾਂ ਵਿੱਚੋਂ ਇੱਕ ਫਾਇਰ ਪੁਲਿਸ ਦੀ ਸਰਕਾਰੀ ਗੱਡੀ ਤੇ ਲੱਗਾ। ਇਸ ਤੋਂ ਬਾਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਮਨਪ੍ਰੀਤ ਸਿੰਘ ਉਰਫ ਮਨੀ ਨਾਮ ਦਾ ਮੁਲਜਮ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਐ। ਪੁਲਿਸ ਨੇ ਮੌਕੇ ਤੋਂ ਚਾਰ ਹੋਰ ਮੁਲਜਮਾਂ ਜਸਵੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਬਰਨਾਲਾ, ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਸਤਪਾਲ ਸਿੰਘ ਵਾਸੀ ਰਾਮਪੁਰਾ, ਸੰਦੀਪ ਸਿੰਘ ਉਰਫ ਟਿੰਮੀ ਪੁੱਤਰ ਭੋਲਾ ਸਿੰਘ ਵਾਸੀ ਪਰਨਾਲਾ ਨੂੰ ਗਿਰਫਤਾਰ ਕੀਤਾ ਐ। ਪੁਲਿਸ ਨੇ ਦਿਨੇਸ਼ ਬਾਂਸਲ ਪੁੱਤਰ ਬਚਣ ਨਾਲ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਇੱਕ ਰਿਵਾਲਵਰ ਦੇਸੀ 315 ਬੋਰ ਇੱਕ ਖੋਲ ਕਾਰਤੂਸ ਸਮੇਤ ਇੱਕ ਜਿੰਦਾ ਕਾਰਤੂਸ 315 ਬੋਰ, ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ ਇੱਕ ਖੋਲ ਕਾਰਤੂਸ, ਇੱਕ ਮੋਟਰਸਾਈਕਲ ਸਪਲੈਂਡਰ ਅਤੇ ਇੱਕ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰੀ, ਇੱਕ ਦਾਹ ਲੋਹਾ, ਅਤੇ ਇੱਕ ਖੋਹ ਕੀਤਾ ਮੋਬਾਇਲ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਪਹਿਲਾਂ ਨੌ ਦਸੰਬਰ ਨੂੰ ਰਾਮਪੁਰਾ ਵਿਖੇ ਕਬਾੜੀਏ ਤੋਂ 23 ਸੋ ਰੁਪਏ ਦੀ ਖੋਹ ਕੀਤੀ ਗਈ, ਮਿਤੀ 11 ਦਸੰਬਰ ਨੂੰ ਗਿੱਲ ਕਲਾਂ ਰੋਡ ਤੋਂ ਸਬਜ਼ੀ ਵਾਲੇ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਪਾ ਤੋਂ ਇੱਕ ਮੋਬਾਈਲ ਫੋਨ ਅਤੇ 900 ਰੁਪਿਆ ਖੋਹ ਕੀਤਾ, ਤਪਾ ਸ਼ਹਿਰ ਤੋਂ ਹੀ ਇੱਕ ਮਹਾਜਨ ਦੀ ਰੇਕੀ ਕਰਕੇ ਮੋਬਾਈਲ ਫੋਨ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਮਿਤੀ 14 ਦਸੰਬਰ ਨੂੰ ਦਾਣਾ ਮੰਡੀ ਬਰਨਾਲਾ ਤੋਂ ਮਾਸਟਰ ਤੋਂ 7400 ਰੁਪਏ ਖੋਹ ਕੀਤੇ ਅਤੇ ਮਿਤੀ 14 ਦਸੰਬਰ ਨੂੰ ਹੀ ਬਰਨਾਲਾ ਵਿਖੇ ਸੈਂਡਰੀ ਇੰਸਪੈਕਟਰ ਤੋਂ 6 ਹਜਾਰ ਰੁਪਏ ਖੋਹ ਕੀਤੇ ਦੋਸ਼ੀ ਜਸਵੀਰ ਸਿੰਘ ਵਿਰੁੱਧ ਪਹਿਲਾਂ ਵੀ ਥਾਣਾ ਬਰਨਾਲਾ ਵਿਖੇ ਮੁਕਦਮੇ ਦਰਜ ਹਨ ਅਤੇ ਦੋਸ਼ੀ ਲਖਵਿੰਦਰ ਸਿੰਘ ਵਿਰੁੱਧ ਪਹਿਲਾਂ ਥਾਣਾ ਸਿਟੀ ਰਾਮਪੁਰਾ ਵਿਖੇ ਐਨਡੀਪੀਐਸ ਦਾ ਮਾਮਲਾ ਦਰਜ ਹੈ। ਉਹਨਾਂ ਦੱਸਿਆ ਗਿਰਫਤਾਰ ਕੀਤੇ ਦੋਸ਼ੀਆਂ ਤੋਂ ਪੁੱਛਕਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਅਗਵਾਹ ਅਤੇ ਹੋਰ ਵੱਡੀ ਲੁੱਟ ਖੋਹ ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਵੀ ਬਣਾਈ ਜਾ ਰਹੀ ਸੀ। ਪੁਲਿਸ ਵੱਲੋਂ ਮੁਲਜਮਾਂ ਦੀ ਅਗਲੀ ਪੁੱਛਗਿੱਛ ਜਾਰੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।