ਮਾਨਸਾ ਦੇ ਬੈਂਕ ਅੰਦਰ ਬਜ਼ੁਰਗ ਨਾਲ ਲੁੱਟ/ ਦੋ ਔਰਤਾਂ ਨੇ ਬੈਗ ’ਚੋਂ ਲੱਖਾਂ ਰੁਪਏ ਕੱਢ ਕੇ ਫਰਾਰ

0
8

ਮਾਨਸਾ ਜ਼ਿਲ੍ਹੇ ਦੇ ਕਸਬੇ ਭੀਖੀ ਵਿੱਚ ਦੋ ਔਰਤਾਂ ਵੱਲੋਂ ਬੈਂਕ ਅੰਦਰ ਪੈਸੇ ਜਮ੍ਹਾਂ ਕਰਵਾਉਣ ਆਏ ਬਜ਼ੁਰਗ ਦੀ ਨਕਦੀ ਚੋਰੀ ਕਰਨ ਦੀ ਘਟਨਾ ਵਾਪਰੀ ਐ। ਔਰਤਾਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਤਸਵੀਰਾਂ ਵਿਚ ਔਰਤਾਂ ਪਹਿਲਾਂ ਬਜ਼ੁਰਗ ਦਾ ਪਿੱਛਾ ਕਰਦੀਆਂ ਹਨ ਅਤੇ ਫਿਰ ਬੈਂਕ ਅੰਦਰ ਜਾ ਕੇ ਦੋਵੇਂ ਔਰਤਾਂ ਬਜ਼ੁਰਗ ਨਾਲ ਲਾਈਨ ਵਿਚ ਲੱਗ ਗਈਆਂ ਅਤੇ ਬਜੁਰਗ ਦੇ ਬੈਗ ਵਿਚੋਂ ਪੈਸੇ ਕੱਢ ਕੇ ਫਰਾਰ ਹੋ ਗਈਆਂ। ਚੋਰੀ ਹੋਈ ਰਕਮ ਲੱਖਾਂ ਵਿਚ ਦੱਸੀ ਜਾ ਰਹੀ ਐ। ਸੀਸੀਟੀਵੀ ਕੈਮਰੇ ਵਿੱਚ ਇਨ੍ਹਾਂ ਦੋ ਔਰਤਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here