ਲੁਧਿਆਣਾ ’ਚ ਨੌਜਵਾਨਾਂ ਦੀ ਸੜਕ ’ਤੇ ਹੁੱਲੜਬਾਜ਼ੀ/ ਜਨਮ ਦਿਨ ਦਾ ਕੇਕ ਕੱਟ ਕੇ ਚਲਾਏ ਪਟਾਕੇ/ ਪੁਲਿਸ ਪ੍ਰਸ਼ਾਸਨ ਦੀ ਮੁਸ਼ਤੈਦੀ ’ਤੇ ਉੱਠੇ ਸਵਾਲ

0
9

ਲੁਧਿਆਣਾ ਦੇ ਨੀਲਾ ਝੰਡਾ ਰੋਡ ਤੇ ਹਾਲਾਤ ਉਸ ਵੇਲੇ ਅਜੀਬ ਕਿਸਮ ਦੇ ਬਣ ਗਏ ਜਦੋਂ ਇੱਥੇ ਨੌਜਵਾਨਾਂ ਨੇ ਇਕ ਗਰੁਪ ਨੇ ਸੜਕ ਤੇ ਆਪਣੇ ਵਾਹਨ ਖੜ੍ਹੇ ਕਰ ਕੇ ਜਨਮ ਦਿਨ ਦਾ ਕੇਕ ਕੱਟਦਿਆਂ ਪਟਾਕੇ ਚਲਾ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਚੱਲਦੇ ਟਰੈਫਿਕ ਦੌਰਾਨ ਪਟਾਕੇ ਚੱਲਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਆਪਣੇ ਆਪ ਵਿਚ ਮਸਤ ਨੌਜਵਾਨ ਪਟਾਕੇ ਚਲਾਉਂਦੇ ਰਹੇ। ਸਥਾਨਕ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਪੁਲਿਸ ਕਾਫੀ ਦੇਰ ਤਕ ਮੌਕੇ ਤੇ ਨਹੀਂ ਪਹੁੰਚੀ, ਜਿਸ ਦੇ ਚਲਦਿਆਂ ਲੋਕਾਂ ਅੰਦਰ ਗੁੱਸਾ ਪਾਇਆ ਜ ਰਿਹਾ ਐ।
ਸਥਾਨਕ ਵਾਸੀਆਂ ਦਾ ਇਲਜਾਮ ਐ ਕਿ ਘਟਨਾ ਦੀ ਸੂਚਨਾ ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਸੀ ਅਤੇ ਥਾਣਾ ਇੰਚਾਰਜ ਨੇ ਛੇਤੀ ਪੁਲਿਸ ਫੋਰਸ ਭੇਜਣ ਦਾ ਭਰੋਸਾ ਦਿੱਤਾ ਸੀ ਪਰ ਕਾਫੀ ਸਮਾਂ ਬੀਤਣ ਬਾਅਦ ਵੀ ਪੁਲਿਸ ਟੀਮ ਜਾਂ ਪੀਸੀਆਰ ਦੀ ਗੱਡੀ ਮੌਕੇ ਤੇ ਨਹੀਂ ਪਹੁੰਚੀ, ਜਿਸ ਦੇ ਚਲਦੇ ਨੌਜਵਾਨ ਬਿਨਾਂ ਰੁਕੇ ਕਾਫੀ ਦੇਰ ਤਕ ਸੜਕ ਕੇ ਹੰਗਾਮਾ ਕਰਦੇ ਰਹੇ।
ਇਲਾਕਾ ਵਾਸੀਆਂ ਨੇ ਪੁਲਿਸ ਮੁਸ਼ਤੈਦੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕੋਈ ਨਿਯਮਤ ਪੁਲਿਸ ਗਸ਼ਤ ਨਹੀਂ ਹੈ, ਨਾ ਹੀ ਦੇਰ ਰਾਤ ਤੱਕ ਖੁੱਲ੍ਹੀਆਂ ਰਹਿਣ ਵਾਲੀਆਂ ਬੇਕਰੀਆਂ ਅਤੇ ਹੋਰ ਦੁਕਾਨਾਂ ‘ਤੇ ਕੋਈ ਕੰਟਰੋਲ ਹੈ। ਇਹੀ ਕਾਰਨ ਹੈ ਕਿ ਨੌਜਵਾਨ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਸੜਕ ਦੇ ਵਿਚਕਾਰ ਨਿਡਰਤਾ ਨਾਲ ਪਟਾਕੇ ਚਲਾਉਂਦੇ ਹਨ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਅੰਦਰ ਨਿਯਮਿਤ ਪੁਲਿਸ ਗਸ਼ਤ ਦੇ ਨਾਲ ਨਾਲ ਅਜਿਹੀ ਹੁੱਲੜਬਾਜੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here