ਪਟਿਆਲਾ ’ਚ ਸਾਊਂਡ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ/ ਸਿੱਖ ਭਾਈਚਾਰੇ ਤੇ ਮਸੀਹ ਭਾਈਚਾਰੇ ਵਿਚਾਲੇ ਤਣਾਅ/ ਇਕ-ਦੂਜੇ ’ਤੇ ਲਾਏ ਉੱਚੀ ਆਵਾਜ਼ ’ਚ ਸਾਊਂਡ ਦੇ ਇਲਜ਼ਾਮ

0
10

ਪਟਿਆਲਾ ਦੇ ਸਨੌਰ ਕਸਬੇ ਅੰਦਰ ਬੀਤੇ ਦਿਨ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਦੋ ਵੱਖ ਵੱਖ ਭਾਈਚਾਰਿਆਂ ਦੇ ਚੱਲ ਰਹੇ ਸਮਾਗਮਾਂ ਮੌਕੇ ਚੱਲ ਰਹੇ ਸਾਊਂਡ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਜਾਣਕਾਰੀ  ਅਨੁਸਾਰ ਇੱਥੇ ਸਿੱਖ ਭਾਈਚਾਰੇ ਵੱਲੋਂ ਸ਼ਹੀਦੀ ਦਿਹਾੜਿਆਂ ਮੌਕੇ ਲੰਗਰ ਲਾਇਆ ਹੋਇਆ ਸੀ ਅਤੇ ਇਥੇ ਹੀ ਇਸਾਈ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਇਸਾਈ ਭਾਈਚਾਰੇ ਦੇ ਲੋਕਾਂ ਨੇ ਵੱਧ ਸਾਊਂਡ ਨਾਲ ਉਨ੍ਹਾਂ ਦੇ ਪ੍ਰੋਗਰਾਮ ਵਿਚ ਵਿਘਣ ਪਾਉਣ ਦਾ ਇਲਜਾਮ ਲਾਏ। ਦੂਜੇ ਪਾਸੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਦੋਸ਼ ਨਕਾਰੇ ਨੇ। ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸਮਝਾ ਬੁਝਾ ਕੇ ਮਾਹੌਲ ਸ਼ਾਂਤ ਕਰਵਾਇਆ ਗਿਆ।
ਘਟਨਾ ਪਟਿਆਲਾ ਦੇ ਸਨੌਰ ਕਸਬੇ ਦੇ 15 ਨੰਬਰ ਵਾਰਡ ਦੀ ਐ। ਇਸਾਈ ਭਾਈਚਾਰੇ ਦੇ ਲੋਕਾਂ ਦੇ ਦੁਆਰਾ ਇਹ ਇਲਜ਼ਾਮ ਲਗਾਇਆ ਗਿਆ ਕਿ ਸਾਡਾ ਪ੍ਰੋਗਰਾਮ ਖਰਾਬ ਕਰਨ ਲਈ ਜਾਣ ਬੁੱਝ ਕੇ ਕੁਝ ਵਿਅਕਤੀਆਂ ਦੇ ਦੁਆਰਾ ਉੱਚੀ ਸਾਊਂਡ ਲਗਾਈ ਗਈ ਹੈ। ਦੂਜੇ ਪਾਸੇ ਸਿੱਖ ਸੰਗਤ ਦਾ ਕਹਿਣਾ ਐ  ਕਿ ਅਸੀਂ ਆਪਣਾ ਲੰਗਰ ਪਿਛਲੇ ਕਈ ਸਾਲਾਂ ਤੋਂ ਲਗਾਉਂਦੇ ਆ ਰਹੇ ਹਾਂ ਅਤੇ ਸਾਊਂਡ ਨੂੰ ਲੈ ਕੇ ਸਾਡੀ ਕਿਸੇ ਨਾਲ ਕੋਈ ਖਹਿਬਾਜੀ ਨਹੀਂ ਹੈ।
ਇਸ ਸਬੰਧੀ ਦੱਸਦੀਦੀਏ ਕਿ ਪੁਲਿਸ ਦੇ ਦੁਆਰਾ ਮੌਕੇ ਉੱਪਰ ਫੋਰਸ ਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੇਹਾਤੀ ਹਰਸਿਮਰਨ ਸਿੰਘ ਨੇ ਕਿਹਾ ਕਿ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ ਅਤੇ ਦੋਵਾਂ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਆਪਣੇ ਆਪਣੇ ਪ੍ਰੋਗਰਾਮ ਆਪਣੇ ਤਰੀਕੇ ਨਾਲ ਕਰੋ ਇਕ ਦੂਜੇ ਦੇ ਪ੍ਰੋਗਰਾਮਾਂ ਦੇ ਵਿੱਚ ਕੋਈ ਵੀ ਵਿਘਨ ਨਾ ਪਾਵੇ। ਉਹਨਾਂ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਬਰਾਬਰ ਹੈ ਅਤੇ ਅਸੀਂ ਇਸ ਦੇ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹਾਂ।

LEAVE A REPLY

Please enter your comment!
Please enter your name here