ਫਗਵਾੜਾ ’ਚ ਸਖਸ਼ ਦੀ ਘਰ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਨੇ ਮੰਗਿਆ ਇਨਸਾਫ਼

0
8

ਫਗਵਾੜਾ ਨੇੜਲੇ ਪਿੰਡ ਲੱਖਪੁਰ ਕਾਲੋਨੀਆਂ ਨਾਲ ਸਬੰਧਤ ਇਕ ਸਖਸ਼ ਨੇ ਪਿੰਡ ਦੇ ਹੀ ਕੁੱਝ ਲੋਕਾਂ ਤੇ ਕੁੱਟਮਾਰ ਦੇ ਇਲਜਾਮ ਲਾਏ ਨੇ। ਪੀੜਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਕੁੱਟਮਾਰ ਦੀ ਵਜ੍ਹਾ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਐ। ਹਸਪਤਾਲ ਵਿਚ ਦਾਖਲ ਪੀੜਤ ਦੇ ਦੱਸਣ ਮੁਤਾਬਕ ਉਹ ਆਪਣੀ ਘਰਵਾਲੀ ਨੂੰ ਸਕੂਟਰੀ ਸਿਖਾ ਰਿਹਾ ਸੀ ਕਿ ਇਸੇ ਦੌਰਾਨ ਉਸ ਨੇ ਮੁਹੱਲੇ ਦੇ ਕੁੱਝ ਲੋਕਾਂ ਨੂੰ ਸਾਈਡ ਤੇ ਹੋ ਜਾਣ ਨੂੰ ਕਿਹਾ, ਜਿਸ ਦੀ ਰੰਜ਼ਿਸ਼ ਤਹਿਤ ਉਨ੍ਹਾਂ ਨੇ ਉਸ ’ਤੇ ਹਮਲਾ ਕੀਤਾ। ਉਧਰ ਦੂਜੀ ਧਿਰ ਨੇ ਕੁੱਟਮਾਰ ਦੀ ਵਜ੍ਹਾ ਕੁੜੀ ਨਾਲ ਛੇੜਛਾੜ ਦੱਸਿਆ ਐ। ਪਰ ਹਸਪਤਾਲ ਵਿਚ ਦਾਖਲ ਸਖਸ਼ ਨੇ ਛੇੜਛਾੜ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here