ਪੰਜਾਬ ਲੁਧਿਆਣਾ ’ਚ ਲੋਕਾਂ ਹੱਥੇ ਚੜ੍ਹਿਆ ਨਸ਼ਈ ਚੋਰ/ ਸਵੈਟਰਾਂ ਦਾ ਬੰਡਲ ਚੁੱਕ ਕੇ ਹੋਇਆ ਸੀ ਫਰਾਰ/ ਲੋਕਾਂ ਨੇ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ By admin - December 25, 2025 0 10 Facebook Twitter Pinterest WhatsApp ਲੁਧਿਆਣਾ ਦੇ ਹਜ਼ੂਰੀ ਰੋਡ ’ਤੇ ਇਕ ਨਸ਼ਈ ਚੋਰ ਨੂੰ ਦੁਕਾਨ ਵਿਚੋਂ ਚੋਰੀ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਦੁਕਾਨਨਦਾਰ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਜਿਸ ਨੂੰ ਬਾਅਦ ਵਿਚ ਮੌਕੇ ਤੇ ਪਹੁੰਚੀ ਥਾਣਾ ਡਵੀਜਨ 3 ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਫੜ੍ਹੇ ਮੁਲਜਮ ਦੇ ਦੱਸਣ ਮੁਤਾਬਕ ਉਹ ਨਸ਼ੇ ਦਾ ਆਦੀ ਐ ਅਤੇ ਦੁਕਾਨਾਂ ਚੋਂ ਸਾਮਾਨ ਚੋਰੀ ਕਰ ਕੇ ਘੋੜਾ ਕਾਲੋਨੀ ਵਿਚ ਵੇਚ ਕੇ ਨਸ਼ਾ ਖਰੀਦਦਾ ਸੀ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸੀਸੀਟੀਵੀ ਤਸਵੀਰਾਂ ਵਿਚ ਇਕ ਚੋਰ ਪਹਿਲਾਂ ਦੁਕਾਨ ਦੇ ਬਾਹਰ ਬੈਠ ਜਾਂਦਾ ਐ ਅਤੇ ਫਿਰ ਇਕਦਮ ਅੰਦਰੋਂ ਸਵੈਟਰਾਂ ਦਾ ਬੰਡਲ ਚੁੱਕ ਕੇ ਚੁੱਪਚਾਪ ਬਾਹਰ ਆ ਜਾਂਦਾ ਐ। ਉਹ ਬੰਡਲ ਨੂੰ ਬੋਰੀ ਵਿਚ ਪਾਉਣ ਹੀ ਲੱਗਾ ਸੀ ਕਿ ਦੁਕਾਨਦਾਰ ਮੌਕੇ ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਮੁਲਜਮ ਮੌਕੇ ਤੇ ਫਰਾਰ ਹੋ ਗਿਆ, ਜਿਸ ਨੂੰ ਦੁਕਾਨਦਾਰ ਨੇ ਪਿੱਛਾ ਕਰ ਕੇ ਕਾਬੂ ਕਰ ਲਿਆ। ਮੁੱਢਲੀ ਜਾਂਚ ਦੌਰਾਨ ਨੌਜਵਾਨ ਨੇ ਮੰਨਿਆ ਹੈ ਕਿ ਉਹ ਨਸ਼ਾ ਕਰਨ ਲਈ ਚੋਰੀ ਵਾਸਤੇ ਆਇਆ ਸੀ ਅਤੇ ਉਸ ਨੂੰ ਸਵੈਟਰਾਂ ਦਾ ਬੰਡਲ ਦੇ ਕੇ ਹੀ ਨਸ਼ਾ ਮਿਲਣਾ ਸੀ। ਦੁਕਾਨਦਾਰ ਮੋਹਿਤ ਨੇ ਦੱਸਿਆ ਕਿ ਇੱਕ ਸ਼ਰਾਬੀ ਕਿਸੇ ਬਹਾਨੇ ਦੁਕਾਨ ਦੇ ਬਾਹਰ ਬੈਠ ਗਿਆ। ਉਸ ਨੇ ਹੱਥ ਵਿੱਚ ਬੋਰੀ ਫੜੀ ਹੋਈ ਸੀ। ਉਸ ਨੇ ਮੌਕਾ ਦੇਖ ਕੇ ਸਾਮਾਨ ਚੋਰੀ ਕੀਤਾ ਅਤੇ ਬੋਰੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ ਵਿੱਚ ਕੰਮ ਕਰਦੇ ਲੜਕੇ ਨੇ ਤੁਰੰਤ ਰੌਲਾ ਪਾ ਦਿੱਤਾ। ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਉਸ ਕੋਲੋਂ ਇੱਕ ਸਰਿੰਜ ਮਿਲੀ ਹੈ। ਉਸ ਨੇ ਕਬੂਲ ਕੀਤਾ ਹੈ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ। ਪੁਲੀਸ ਉਸ ਪਾਸੋਂ ਹੋਰ ਪੁੱਛ-ਪੜਤਾਲ ਕਰ ਰਹੀ ਹੈ।