ਪੰਜਾਬ ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਭਿਆਨਕ ਹਾਦਸਾ/ ਸ਼ਰਾਬੀ ਪਿਕਅੱਪ ਗੱਡੀ ਚਾਲਕ ਨੇ ਮਾਰੀ ਟੱਕਰ By admin - December 25, 2025 0 10 Facebook Twitter Pinterest WhatsApp ਅੰਮ੍ਰਿਤਸਰ ਦੇ ਝਬਾਲ ਰੋਡ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਬਜ਼ੀਆਂ ਨਾਲ ਭਰੀ ਮਹਿੰਦਰਾ ਪਿੱਕਅਪ ਗੱਡੀ ਨੇ ਪਹਿਲਾਂ ਦੋ ਗੱਡੀਆਂ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕੇ ਇਕ ਖੜ੍ਹੀ ਗੱਡੀ ਤੇ ਪਲਟ ਗਈ। ਹਦਾਸੇ ਵਿਚ ਦੋ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਐ। ਪ੍ਰਤੱਖਦਰਸ਼ੀਆਂ ਮੁਤਾਬਕ ਪਿੱਕਅੱਪ ਗੱਡੀ ਚਾਲਕ ਸ਼ਰਾਬੀ ਹਾਲਤ ਵਿਚ ਸੀ, ਜਿਸ ਦੇ ਚਲਦਿਆਂ ਗੱਡੀ ਬੇਕਾਬੂ ਹੋ ਕੇ ਦੋ ਗੱਡੀਆਂ ਨੂੰ ਟੱਕਰ ਮਾਰਨ ਬਾਦ ਪਲਟ ਗਿਆ। ਹਾਦਸੇ ਤੋਂ ਬਾਅਦ ਸਬਜ਼ੀਆਂ ਸੜਕ ਤੇ ਖਿੱਲਰ ਗਈਆਂ। ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਰਾਬੀ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।