ਜਲਾਲਾਬਾਦ ’ਚ ਮਿਸਤਰੀ ਦੀ ਬਦਲੀ ਕਿਸਮਤ; 25 ਲੱਖ ਨਿਕਲਿਆ ਲਾਟਰੀ ਦਾ ਇਨਾਮ; 50 ਰੁਪਏ ’ਚ ਖਰੀਦੀ ਸੀ ਟਿਕਟ

0
18

 

ਕਹਿੰਦੇ ਨੇ ਜਦੋਂ ਰੱਬ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ…ਕੁੱਝ ਅਜਿਹਾ ਹੀ ਹੋਇਆ ਐ ਜਲਾਲਾਬਾਦ ਨਾਲ ਸਬੰਧਤ ਸੁਰਿੰਦਰ ਸਿੰਘ ਨਾਲ। ਮਾਰਬਲ ਦਾ ਕੰਮ ਕਰਦੇ ਸੁਰਿੰਦਰ ਸਿੰਘ ਨੇ 50 ਰੁਪਏ ਵਿਚ ਪੰਜਾਬ ਸਟੇਟ ਡੇਲੀ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ਦਾ 25 ਲੱਖ ਰੁਪਏ ਦਾ ਇਨਾਮ ਨਿਕਲਿਆ ਐ। ਪਿੰਡ ਫਲੀਆਂਵਾਲਾ ਵਾਸੀ ਸੁਰਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਸਵੇਰੇ ਦਿਹਾੜੀ ਜਾਣ ਲੱਗਿਆ ਟਿਕਟ ਖਰੀਦੀ ਸੀ, ਜਿਸ ਦਾ ਸ਼ਾਮ ਨੂੰ 25 ਲੱਖ ਦਾ ਇਨਾਮ ਨਿਕਲਿਆ ਐ।

ਗਰੀਬ ਪਰਿਵਾਰ ਨਾਲ ਸਬੰਧਤ ਸੁਰਿੰਦਰ ਸਿੰਘ ਦਾ ਕਹਿਣਾ ਐ ਕਿ ਉਹ ਹੁਣ ਜਿੱਥੇ ਘਰ ਬਣਾਏਗਾ ਉੱਥੇ ਹੀ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਲਿਖਾਈ ਕਰਵਾ ਸਕੇਗਾ। ਇਨਾਮ ਨਿਕਲਣ ਦੀ ਖਬਰ ਜਿਸ ਤਰ੍ਹਾਂ ਹੀ ਸੁਰਿੰਦਰ ਸਿੰਘ ਦੇ ਵੱਲੋਂ ਪਿੰਡ ਫਲੀਆਂਵਾਲਾ ਵਿਖੇ ਆਪਣੇ ਪਰਿਵਾਰ ਨੂੰ ਦਿੱਤੀ ਗਈ ਤਾਂ ਸਾਰਾ ਪਰਿਵਾਰ ਲਾਟਰੀ ਵਾਲੀ ਦੁਕਾਨ ਤੇ ਪਹੁੰਚ ਗਿਆ ਅਤੇ ਸਾਰਿਆਂ ਨੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ।

LEAVE A REPLY

Please enter your comment!
Please enter your name here