
ਜਲੰਧਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਇਸੇ ਤਹਿਤ ਪੁਲਿਸ ਨੇ ਨਗਰ ਨਿਗਮ ਦੀ ਮਦਦ ਨਾਲ ਫੈਂਟਨਗੰਜ ਇਲਾਕੇ ਵਿਚ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਉਸਾਰੀਆਂ ਦੇ ਪੀਲਾ ਪੰਜਾ ਚਲਾਇਆ ਗਿਆ ਐ। ਨਿਗਮ ਅਧਿਕਾਰੀਆਂ ਮੁਤਾਬਕ ਘਰ ਦਾ ਲੇਆਉਟ ਪਲਾਨ ਮਨਜੂਰ ਨਹੀਂ ਸੀ, ਜਿਸ ਬਾਰੇ ਕਈ ਨੋਟਿਸ ਕੱਢੇ ਗਏ, ਜਿਸ ਦਾ ਢੁਕਵਾਂ ਜਵਾਬ ਨਾ ਮਿਲਣ ਬਾਦ ਉਸਾਰੀ ਢਾਹ ਦਿੱਤੀ ਗਈ ਐ।
ਅਧਿਕਾਰੀਆਂ ਦੇ ਦੱਸਣ ਮੁਤਾਬਕ ਘਰ ਦਾ ਅਗਲਾ ਹਿੱਸਾ ਢੱਕਿਆ ਹੋਇਆ ਸੀ, ਜਿਸ ਦੇ ਚਲਦਿਆਂ ਘਰ ਦਾ ਉੱਪਰਲਾ ਹਿੱਸਾ ਢਾਹ ਦਿੱਤਾ ਗਿਆ ਐ। ਇਸ ਕਾਰਵਾਈ ਤੋਂ ਪਹਿਲਾਂ, ਮਾਲਕ ਨੂੰ ਦੋ ਨੋਟਿਸ ਜਾਰੀ ਕੀਤੇ ਗਏ ਸਨ। ਇਸ ਦੌਰਾਨ, ਏਡੀਸੀਪੀ ਸਿਟੀ-1, ਆਕ੍ਰਿਸ਼ੀ ਜੈਨ ਨੇ ਦੱਸਿਆ ਕਿ ਨਗਰ ਨਿਗਮ ਦੇ ਨਾਲ ਇੱਕ ਪੁਲਿਸ ਟੀਮ ਅੱਜ ਗੈਰ-ਕਾਨੂੰਨੀ ਉਸਾਰੀ ਦੀ ਜਾਂਚ ਕਰਨ ਲਈ ਪਹੁੰਚੀ।
ਅਧਿਕਾਰੀਆਂ ਮੁਤਾਬਕ ਇਹ ਉਸਾਰੀ ਨਸ਼ਾ ਤਸਕਰ ਨੇ ਗੈਰ-ਕਾਨੂੰਨੀ ਤੌਰ ‘ਤੇ ਉਸਾਰੀ ਗਈ ਸੀ, ਜਿਸ ਨੂੰ ਢਾਹ ਦਿੱਤਾ ਐ। ਏਸੀਪੀ ਨੇ ਦੱਸਿਆ ਕਿ ਨਸ਼ਾ ਤਸਕਰ ਦੀ ਪਛਾਣ ਰੋਹਿਤ ਟੰਡਨ ਵਜੋਂ ਹੋਈ ਐ, ਜਿਸ ਖਿਲਾਫ ਸੱਤ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਜੂਆ ਐਕਟ, ਆਬਕਾਰੀ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਸ਼ਾਮਲ ਹਨ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਸ ਸਮੇਂ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੈ।

