ਪੰਜਾਬ ਪੁਲਿਸ ਦਾ ਅਤਿਵਾਦ ਖਿਲਾਫ਼ ਵੱਡਾ ਐਕਸ਼ਨ; ਦੋ ਖ਼ਤਰਨਾਕ ਅਤਿਵਾਦੀ ਮੁੰਬਈ ਤੋਂ ਗ੍ਰਿਫਤਾਰ; ਵੱਡੀਆਂ ਘਟਨਾਵਾਂ ’ਚ ਸ਼ਮੂਲੀਅਤ

0
15

ਪੰਜਾਬ ਪੁਲਿਸ ਨੇ ਅਤਿਵਾਦ ਦੇ ਸੰਗਠਿਤ ਅਪਰਾਧ ਖਿਲਾਫ ਵੱਡੀ ਕਾਰਵਾਈ ਕੀਤੀ ਐ। ਪੁਲਿਸ ਨੇ ਗੈਂਗਸਟਰਾਂ ਤੋਂ ਅਤਿਵਾਦੀ ਬਣੇ ਦੋ ਮੁਲਜਮਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਐ। ਦੋਵੇਂ ਮੁਲਜਮ ਪੰਜਾਬ ਅੰਦਰ ਵਾਪਰੀਆਂ ਅਨੇਕਾਂ ਅਪਰਾਧਿਕ ਘਟਨਾਵਾਂ ਕਰਨ ਵਿਚ ਸ਼ਾਮਲ ਸਨ। ਫੜੇ ਗਏ ਮੁਲਜਮਾਂ ਦੀ ਪਛਾਣ ਸਾਜਨ ਮਸੀਹ ਵਾਸੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਅਤੇ ਮੁਨੀਸ਼ ਬੇਦੀ ਵਾਸੀ ਅੰਮ੍ਰਿਤਸਰ ਵਜੋਂ ਹੋਈ ਐ। ਇਹ ਦੋਵੇਂ ਪਾਕਿਸਤਾਨ ਅਧਾਰਤ ਹਰਵਿੰਦਰ ਸਿੰਘ ਰਿੰਦਾ ਨਾਲ ਸਬੰਧਤ ਸਨ ਅਤੇ ਪਿਛਲੇ ਸਮੇਂ ਵਾਪਰੀਆਂ ਵੱਡੀਆਂ ਘਟਨਾਵਾਂ ਵਿਚ ਸ਼ਾਮਲ ਸਨ। ਇਨ੍ਹਾਂ ਦੀ ਗ੍ਰਿਫਤਾਰੀ ਪੰਜਾਬ ਪੁਲਿਸ ਦੀ ਵੱਡੀ ਉਪਲਬਧੀ ਮੰਨੀ ਜਾ ਰਹੀ ਐ।

LEAVE A REPLY

Please enter your comment!
Please enter your name here