ਜਲੰਧਰ ’ਚ ਸਕੂਲਾਂ ਨੂੰ ਫਿਰ ਮਿਲੀ ਧਮਕੀ/ ਪ੍ਰਿੰਸੀਪਲਾਂ ਨੂੰ ਮਿਲੇ ਧਮਕੀ ਭਰੇ ਈਮੇਲ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
15

 

ਪੰਜਾਬ ਅੰਦਰ ਸਕੂਲਾਂ ਨੂੰ ਧਮਕੀਆਂ ਮਿਲਣ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਐ, ਜਿੱਥੇ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਜਿਸ ਤੋਂ ਬਾਦ ਕਈ ਸਕੂਲਾਂ ਨੂੰ ਅਹਿਤਿਆਤ ਵਜੋਂ ਖਾਲੀ ਕਰਵਾ ਲਿਆ ਗਿਆ ਐ। ਉਧਰ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਐ। ਏਸੀਪੀ ਨੌਰਥ ਸੰਜੇ ਕੁਮਾਰ ਨਿੱਜੀ ਤੌਰ ਤੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

ਖਬਰਾਂ ਮੁਤਾਬਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਧਮਕੀ ਭਰੇ ਈਮੇਲ ਮਿਲਣ ਤੋਂ ਬਾਦ ਕਈਆਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਐ। ਇਨ੍ਹਾਂ ਵਿਚ ਦੋਆਬਾ ਚੌਕ ਨੇੜੇ ਸਥਿਤ ਕੇਐਮਵੀ ਸਕੂਲ ਵੀ ਸ਼ਾਮਲ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਨੌਰਥ ਸੰਜੇ ਕੁਮਾਰ ਨੇ ਕਿਹਾ ਕਿ ਸਾਈਬਰ ਟੀਮ ਪ੍ਰਿੰਸੀਪਲ ਨੂੰ ਭੇਜੀ ਗਈ ਈਮੇਲ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ।

ਉਧਰ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਢਿੱਲੋਂ ਨੇ ਫ਼ੋਨ ‘ਤੇ ਗੱਲਬਾਤ ਦੌਰਾਨ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਜਲੰਧਰ ਦੇ ਸੇਂਟ ਜੋਸਫ਼ ਸਕੂਲ ਅਤੇ ਆਈਵੀਵਾਈ ਵਰਲਡ ਸਕੂਲ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਹਨ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਵਿਚ ਜੁੱਟ ਗਈ ਐ।

LEAVE A REPLY

Please enter your comment!
Please enter your name here