
ਅੰਮ੍ਰਿਤਸਰ ਸ਼ਹਿਰ ਅੰਦਰ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਅਜਿਹੀ ਹੀ ਇਕ ਘਟਨਾ ਵਿਚ ਸ਼ਰਾਰਤੀਆਂ ਵੱਲੋਂ ਇਕ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ ਗਈ। ਸ਼ੋਅਰੂਮ ਦੇ ਮਾਲਕ ਦੇ ਦੱਸਣ ਮੁਤਾਬਕ ਉਸ ਨੂੰ ਗੈਂਗਸਟਰ ਦੀ ਫਿਰੌਤੀ ਲਈ ਧਮਕੀ ਕਾਲ ਆਈ ਸੀ, ਜਿਸ ਦੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਇਸ ਦੇ ਕਾਰਾਂ ਦੇ ਸ਼ੋਅਰੂਮ ਨੂੰ ਅੱਗ ਲਗਾਈ ਗਈ ਐ। ਮੁਲਜਮਾਂ ਨੇ ਸ਼ੋਅਰੂਮ ਵਿਚ ਖੜ੍ਹੀਆਂ ਕਾਰਾਂ ਦੀ ਭੰਨਤੋੜ ਕਰਨ ਤੋਂ ਬਾਅਦ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਐ।
ਇਸੇ ਦੌਰਾਨ ਅੱਗ ਲਗਾਉਣ ਅਤੇ ਧਮਕੀ ਦੀ ਆਡੀਓ ਵੀ ਸਾਹਮਣੇ ਆਈ ਐ। ਆਡੀਓ ਵਿਚ ਬੋਲ ਰਿਹਾ ਸਖਸ਼ ਸ਼ਰੇਆਮ ਪੈਸੇ ਨਾ ਦੇਣ ਦੀ ਸੂਰਤ ਵਿਚ ਗੋਲੀਆਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਐ। ਜਾਣਕਾਰੀ ਅਨੁਸਾਰ ਘਟਨਾ ਵੇਲੇ ਮੌਕੇ ਤੇ ਬਜ਼ੁਰਗ ਚੌਕੀਦਾਰ ਮੌਜੂਦ ਸੀ, ਜਿਸ ਨੂੰ ਗੋਲੀਆਂ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਫੋਨ ਕਰਨ ਵਾਲੇ ਦਾ ਨਾਮ ਗੈਂਗਗਸਟ ਅਮਨ ਗੋਤਾ ਦੱਸਿਆ ਜਾ ਰਿਹਾ ਐ। ਪੀੜਤ ਕੰਵਲਪ੍ਰੀਤ ਸਿੰਘ ਵੱਲੋਂ ਅਨੇਕਾਂ ਵਾਰ ਪੁਲਿਸ ਨੂੰ ਦਰਖਾਸਤ ਦਿੱਤੀ ਜਾ ਚੁੱਕੀ ਸੀ, ਜਿਸ ਤੋਂ ਬਾਦ ਗੈਂਗਸਟਰਾਂ ਨੇ ਮੁੜ ਤੋਂ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਸੀ।

