
ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੈਪਟਨ ਬਾਰੇ ਦਿੱਤੇ ਬਿਆਨ ਬਾਰੇ ਜਵਾਬ ਮੰਗਿਆ ਐ। ਬਲਤੇਜ ਪੰਨੂ ਨੇ ਕਿਹਾ ਕਿ ਸਾਂਸਦ ਸੁਖਜਿੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਜੁਬਾਨ ਦਾ ਪੱਕਾ ਦੱਸ ਰਹੇ ਨੇ। ਉਨ੍ਹਾਂ ਕਿ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਜੁਬਾਨ ਦੇ ਵਾਕਿਆ ਪੱਕੇ ਹਨ ਤਾਂ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸੁੰਹ ਚੁੱਕ ਕੇ ਕਹੇ ਸ਼ਬਦਾਂ ਦੇ ਫੁੱਲ ਕਿਉਂ ਨਹੀਂ ਚੜ੍ਹਾਏ।
ਆਪ ਆਗੂ ਨੇ ਕੈਪਟਨ ਦੇ ਵਾਰ-ਵਾਰ ਨਵੀ ਪਾਰਟੀ ਬਣਾਉਣ ਤੇ ਪਾਰਟੀ ਬਦਲਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੈਪਟਨ ਸੱਤਾ ਪ੍ਰਾਪਤੀ ਖਾਤਰ ਆਪਣੇ ਕੀਤੇ ਵਾਅਦਿਆਂ ਨੂੰ ਲਗਾਤਾਰ ਭੁੱਲਦੇ ਰਹੇ ਹਨ ਜਦਕਿ ਸਾਂਸਦ ਰੰਧਾਵਾ ਉਨ੍ਹਾਂ ਨੂੰ ਬਚਨ ਦਾ ਪੱਕਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਅਤੇ ਵਾਅਦੇ ਕੀਤੇ ਜੋ ਕਦੇ ਪੂਰੇ ਨਹੀਂ ਹੋਏ। ਇਸੇ ਤਰ੍ਹਾਂ ਉਨ੍ਹਾਂ ਨੇ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕਈ ਵਾਰ ਪਾਰਟੀਆਂ ਬਦਲੀਆਂ ਸਨ। ਉਨ੍ਹਾਂ ਕਿਹਾ ਕਿ 2021 ਵਿਚ ਸੁਖਜਿੰਦਰ ਰੰਧਾਵਾ ਨੇ ਖੁਦ ਕੈਪਟਨ ਨੂੰ ਜੁਬਾਨ ਦਾ ਕੱਚਾ ਕਿਹਾ ਸੀ ਪਰ ਹੁਣ ਉਸ ਦੇ ਭਾਜਪਾ ਵਿਚ ਜਾਣ ਤੋਂ ਬਾਦ ਉਸ ਨੂੰ ਜੁਬਾਨ ਦਾ ਪੱਕਾ ਕਹਿਣਾ ਕਾਂਗਰਸੀ ਆਗੂ ਦੇ ਪਾਖੰਡ ਨੂੰ ਦਰਸਾਉਂਦਾ ਐ।

