Uncategorized ਸ਼ਰਾਬ ਕਾਂਡ ਨੂੰ ਲੈ ਕੇ ਆਗੂ ਸੁਨੀਲ ਜਾਖੜ ਦਾ ਸ਼ਬਦੀ ਹਮਲਾ/ ਆਪ ਲੀਡਰਸ਼ਿਪ ’ਤੇ ਲਾਏ ਸ਼ਰਾਬ ਮਾਫੀਏ ਨਾਲ ਗਡਤੁਪ ਦੇ ਇਲਜ਼ਾਮ/ ਭਾਜਪਾ ਦਾ ਡੈਲੀਗੇਸ਼ਨ ਰਾਜਪਾਲ ਕੋਲ ਭੇਜਣ ਦਾ ਐਲਾਨ By admin - May 13, 2025 0 6 Facebook Twitter Pinterest WhatsApp ਮਜੀਠਾ ਸ਼ਰਾਬ ਕਾਢ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਸ਼ਬਦੀ ਹਮਲਿਆਂ ਦਾ ਦੌਰ ਸ਼ੁਰੂ ਹੋ ਗਿਆ ਐ। ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਸਰਕਾਰ ਵੱਲ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਸ਼ਰਾਬ ਕਾਢ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ਰਾਬ ਮਾਫੀਏ ਨਾਲ ਨੇੜਤਾ ਦਾ ਖਮਿਆਜਾ ਪੰਜਾਬ ਵਾਸੀ ਭੁਗਤ ਰਹੇ ਨੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਚਿੱਟੇ ਨੂੰ ਖਤਮ ਕਰਨ ਦੇ ਦਮਗਜੇ ਮਾਰ ਰਹੀ ਐ, ਦੂਜੇ ਪਾਸੇ ਸ਼ਰਾਬ ਦੀ ਮਿਕਦਾਰ ਵਧਾ ਕੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੀ ਐ। ਦਿੱਲੀ ਸ਼ਰਾਬ ਘੁਟਾਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੇ ਹੱਥ ਪਹਿਲਾਂ ਹੀ ਸ਼ਰਾਬ ਦੀ ਕਾਲਾਬਾਜਾਰੀ ਨਾਲ ਰੰਗੇ ਹੋਏ ਨੇ ਅਤੇ ਹੁਣ ਇਹ ਪੰਜਾਬ ਅੰਦਰ ਆ ਕੇ ਉਹੋ ਕੁੱਝ ਕਰਨ ਦੇ ਰਾਹ ਪਏ ਹੋਏ ਨੇ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਐ, ਜਿਸ ਨੂੰ ਲੈ ਕੇ ਭਾਜਪਾ ਦਾ ਡੇਲੀਗੇਸ਼ਨ ਰਾਜਪਾਲ ਨੂੰ ਮਿਲੇਗਾ।