ਅੰਮ੍ਰਿਤਸਰ ’ਚ ਗਰੀਬ ਪਰਿਵਾਰ ਦੇ ਘਰ ਨੂੰ ਅੱਗ; ਜਾਨੀ ਨੁਕਸਾਨ ਤੋਂ ਬਚਾਅ, ਸਮਾਨ ਸੜ ਕੇ ਸੁਆਹ

0
15

ਅੰਮ੍ਰਿਤਸਰ ਦੇ ਗਿਲਵਾਲੀ ਗੇਟ ਇਲਾਕੇ ਅੰਦਰ ਇਕ ਪਰਿਵਾਰ ਤੇ ਉਸ ਵੇਲੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਜਦੋਂ ਉਨ੍ਹਾਂ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਵੇਲੇ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ, ਜਿਨ੍ਹਾਂ ਨੇ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਪਰਿਵਾਰ ਦਰਜੀ ਦਾ ਕੰਮ ਕਰਦਾ ਸੀ ਪਰ ਅੱਗ ਲੱਗਣ ਨਾਲ ਲੋਕਾਂ ਦੇ ਸਿਊਣ ਲਈ ਆਏ ਕੱਪੜਿਆਂ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਐ।  ਪਰਿਵਾਰ ਨੇ ਪ੍ਰਸ਼ਾਸਨ ਅੱਗੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।

ਅੱਗ ਲੱਗਣ ਦੀ ਵਜ੍ਹਾਂ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਐ। ਦੇਰ ਰਾਤ ਵਾਪਰੀ ਇਸ ਘਟਨਾ ਵੇਲੇ ਪਰਿਵਾਰ ਕਮਰੇ ਅੰਦਰ ਸੋ ਰਿਹਾ ਸੀ। ਘਰ ਦਾ ਮਾਲਕ ਟੇਲਰ ਦਾ ਕੰਮ ਕਰਦਾ ਐ ਅਤੇ ਵਿਆਹ ਦਾ ਸੀਜ਼ਨ ਹੋਣ ਕਾਰਨ ਘਰ ਅੰਦਰ ਲੋਕਾਂ ਦੇ ਸਿਊਣ ਲਈ ਆਏ ਕਾਫੀ ਸਾਰੇ ਕੱਪੜੇ ਮੌਜੂਦ ਸਨ, ਜੋ ਸਾਰੇ ਸੜ ਕੇ ਸੁਆਹ ਹੋ ਗਏ ਨੇ। ਇਸ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ ਵੀ ਸੜ ਗਿਆ ਐ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਡੇਢ ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਐ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ।

LEAVE A REPLY

Please enter your comment!
Please enter your name here