ਅੰਮ੍ਰਿਤਸਰ ਤੋਂ ਕਾਂਗਰਸੀ ਆਗੂ ਮਿੱਠੂ ਮਦਾਨ ਦਾ ਵੱਡਾ ਬਿਆਨ; ਨਵਜੋਤ ਕੌਰ ਸਿੱਧੂ ਨੂੰ ਖੁਲ੍ਹੀ ਬਹਿਸ਼ ਦੀ ਦਿੱਤੀ ਚੁਨੌਤੀ; ਸਿੱਧੂ ਪਰਿਵਾਰ ’ਤੇ ਬੀਜੇਪੀ ਨਾਲ ਸਬੰਧਾਂ ਦੇ ਇਲਜ਼ਾਮ

0
14

 

ਅੰਮ੍ਰਿਤਸਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ਨੇ ਨਵਜੋਤ ਕੌਰ ਸਿੱਧੂ ਨੂੰ ਖੁਲ੍ਹੀ ਬਹਿਸ਼ ਦੀ ਚੁਨੌਤੀ ਦਿੱਤੀ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਮਿੱਠੂ ਮਦਾਨ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ  ਭਾਜਪਾ ਦੀ ਸਲੀਪਰ ਸੈਲ ਐ ਜੋ ਭਾਜਪਾ ਦੇ ਇਸ਼ਾਰੇ ਤੇ ਅਜਿਹੇ ਬਿਆਨ ਦੇ ਰਹੀ ਐ।

ਉਨ੍ਹਾਂ ਕਿਹਾ ਕਿ ਉਹ ਨਵਜੋਤ ਕੌਰ ਸਿੱਧੂ ਨਾਲ ਖੁੱਲ੍ਹੀ ਬਹਿਸ਼ ਲਈ ਤਿਆਰ ਹਨ ਅਤੇ ਉਹ ਨਵਜੋਤ ਕੌਰ ਸਿੱਧੂ ਦੇ ਹਰ ਸਵਾਲ ਦੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੇ ਪੱਕੇ ਸਮਰਥਕ ਹਨ ਜਦਕਿ ਨਵਜੋਤ ਕੌਰ ਸਿੱਧੂ ਭਾਜਪਾ ਦੀ ਬੋਲੀ ਬੋਲ ਰਹੀ ਐ ਅਤੇ ਉਸੇ ਦੇ ਕਹਿਣ ਤੇ ਅਜਿਹੀ ਬਿਆਨਬਾਜ਼ੀ ਕਰ ਰਹੀ ਐ।

ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀ ਕਠਪੁਤਲੀ ਐ ਅਤੇ ਉਨ੍ਹਾਂ ਦੇ ਕਹਿਣ ਤੇ ਹੀ ਬੋਲ ਰਹੀ ਐ। ਉਹਨਾਂ ਕਿਹਾ ਕਿ ਰਾਤ ਨੂੰ ਉਹਨਾਂ ਨੂੰ ਇੱਕ ਧਮਕੀ ਭਰੀ ਕਾਲ ਆਈ ਹੈ ਜਿਥੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕੱਲੇ ਟਿਕਟਾਂ ਦੀ ਗੱਲ ਨਹੀਂ ਐ, ਹੋਰ ਵੀ ਬਹੁਤ ਕੁੱਝ ਐ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਮੇਰੀ ਮਾਂ ਪਾਰਟੀ ਨੂੰ ਕੁੱਝ ਮਾੜਾ ਕਹੇਗਾ, ਅਸੀਂ ਵੀ ਉਸ ਨੂੰ ਬਖਸ਼ਾਗੇ ਨਹੀਂ।

LEAVE A REPLY

Please enter your comment!
Please enter your name here