ਬਰਨਾਲਾ ਪੁਲਿਸ ਵੱਲੋਂ ਭਾਨਾ ਸਿੱਧੂ ਗ੍ਰਿਫਤਾਰ; ਮਹਿੰਗਾ ਸਿੱਧੂ ਦੇ ਹੱਕ ’ਚ ਧਰਨੇ ’ਚ ਹੋਣਾ ਸੀ ਸ਼ਾਮਲ; ਸਮਰਥਕਾਂ ਨੇ ਪੁਲਿਸ ਕਾਰਵਾਈ ਦੀ ਕੀਤੀ ਨਿੰਦਾ

0
15

ਬਰਨਾਲਾ ਪੁਲਿਸ ਨੇ ਭਾਨਾ ਸਿੱਧੂ ਨੂੰ ਹਿਰਾਸਤ ਵਿਚ ਲੈ ਲਿਆ ਐ। ਜਾਣਕਾਰੀ ਅਨੁਸਾਰ ਥਾਣਾ ਧਨੋਲਾ ਦੇ ਐਸਐਚਓ ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਪਿੰਡ ਕੋਟ ਦੂਨਾ ਵਿਖੇ ਭਾਨਾ ਸਿੱਧੂ ਦੇ ਘਰ ਪਹੁੰਚੇ ਜਿਥੇ ਪੁਲਿਸ ਨੇ ਭਾਨਾ ਸਿੱਧੂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਭਾਨਾ ਸਿੱਧੂ ਦੇ ਸਮਰਥਕਾਂ ਨੇ ਪੁਲਿਸ ਕਾਰਵਾਈ ਦੀ ਵਿਰੋਧ ਕੀਤਾ ਐ। ਸਮਰਥਕਾਂ ਦਾ ਕਹਿਣਾ ਐ ਕਿ ਭਾਨਾ ਸਿੱਧੂ ਨੇ ਮਹਿੰਗਾ ਸਿੱਧੂ ਦੇ ਹੱਕ ਵਿਚ ਹੋਣ ਵਾਲੇ ਧਰਨੇ ਵਿਚ ਸ਼ਾਮਲ ਹੋਣਾ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਇਹ ਕਾਰਵਾਈ ਕੀਤੀ ਐ।

ਭਾਨਾ ਸਿੱਧੂ ਟੀਮ ਦੇ ਸਮਰਥਕ ਜਥੇਦਾਰ ਗੁਰਪ੍ਰੀਤ ਸਿੰਘ ਮੋੜ ਨੇ ਕਿਹਾ ਕਿ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਟਿੱਬੀ ਵਿੱਚ ਲੱਗ ਰਹੀ ਸ਼ਰਾਬ ਫੈਕਟਰੀ ਅਤੇ ਕੈਮੀਕਲ ਫੈਕਟਰੀ ਦੇ ਰੋਸ ਵਜੋਂ ਮਹਿੰਗਾ ਸਿੱਧੂ ਅਤੇ ਉਹਦੇ ਸਮਰਥਕ ਇਸਦਾ ਵਿਰੋਧ ਕਰ ਰਹੇ ਸਨ ਜਿਸ ਨੂੰ ਲੈ ਕੇ ਰਾਜਸਥਾਨ ਪੁਲਿਸ ਨੇ ਮਹਿੰਗਾ ਸਿੱਧੂ ਸੁਮੇਤ ਸਾਥੀਆਂ ਉੱਪਰ ਝੂਠੇ ਮੁਕਦਮੇ ਦਰਜ ਕਰ ਦਿੱਤੇ ਹਨ, ਜਿਸ ਦੇ ਵਿਰੋਧ ਵਿਚ ਮਹਿੰਗਾ ਸਿੱਧੂ ਵੱਲੋਂ ਵੱਡਾ ਇਕੱਠ ਕੀਤਾ  ਰਿਹਾ ਸੀ, ਜਿਸ ਵਿਚ ਭਾਨਾ ਸਿੱਧੂ ਨੇ ਸ਼ਾਮਲ ਹੋਣਾ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਇਹ ਕਾਰਵਾਈ ਕੀਤੀ ਐ। ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਨੇ ਭਾਨਾ ਸਿੱਧੂ ਨੂੰ ਹਿਰਾਸਤ ਵਿਚ ਲੈ ਲਿਆ ਐ ਪਰ ਭਾਨਾ ਸਿੱਧੂ ਦੇ ਸਮਰਥਨ ਵੱਡੇ ਪੱਧਰ ਤੇ ਇਸ ਧਰਨੇ ਵਿਚ ਸ਼ਾਮਲ ਹੋਣਗੇ।

LEAVE A REPLY

Please enter your comment!
Please enter your name here