ਫਾਜਿਲਕਾ ’ਚ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ; ਮੰਡੀ ਅਰਨੀਵਾਲਾ ਤੋਂ ਗੁੰਮ ਹੋਇਆ ਸੀ ਹਰਪ੍ਰੀਤ ਸਿੰਘ

0
13

ਫਾਜਿਲਕਾ ਦੀ ਮੰਡੀ ਅਰਨੀਵਾਲਾ ਤੋਂ ਬੀਤੇ ਦਿਨ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਨਾਬਾਲਿਗ ਦਾ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ।  14 ਸਾਲਾ ਹਰਪ੍ਰੀਤ ਸਿੰਘ ਉਰਫ ਅੰਜੂ ਦੀ ਲਾਸ਼ ਅਰਨੀਵਾਲਾ ਨੇੜੇ ਨਵੇਂ ਬਣੇ ਵਾਟਰ ਟ੍ਰੀਟਮੈਂਟ ਪਲਾਂਟ ਨੇੜਿਓ ਬਰਾਮਦ ਹੋਈ ਐ। ਮ੍ਰਿਤਕ ਦੇ ਸਿਰ ਤੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਐ।

ਦੱਸਣਯੋਗ ਐ ਕਿ ਹਰਪ੍ਰੀਤ ਸਿੰਘ ਬੀਤੇ ਦਿਨੀਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਐ, ਜਿਸ ਦੀ ਪੁਲਿਸ ਤੇ ਮਾਪਿਆਂ ਵੱਲੋਂ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਟ੍ਰੀਟਮੈਂਟ ਪਲਾਟ ਨੇੜੇ ਝਾੜੀਆਂ ਵਿਚੋਂ ਮਿਲੀ ਐ। ਲਾਸ਼ ਨੂੰ ਗੱਟੇ ਵਿਚ ਪਾ ਕੇ ਸੁੱਟਿਆ ਗਿਆ ਸੀ ਅਤੇ ਉਸ ਦੇ ਸਿਰ ਤੇ ਸਰੀਰ ਤੇ ਸੱਟਾ ਦੇ ਨਿਸ਼ਾਨ ਸਨ। ਮੌਕੇ ਤੇ ਪਹੁੰਚੇ ਸਥਾਨਕ ਪੁਲਿਸ ਦੇ ਐਸਐਚਓ ਪਰਮਜੀਤ ਕੁਮਾਰ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਫੋਰੈਂਸਿਕ ਟੀਮਾਂ ਦੀ ਮਦਦ ਨਾਲ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

ਮ੍ਰਿਤਕ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਬੱਚਾ ਗੁਆਂਢੀਆਂ ਘਰ ਖੇਡਣ ਗਿਆ ਸੀ। ਕੁੱਝ ਸਮੇਂ ਬਾਅਦ ਗੁਆਂਢੀ ਉਨ੍ਹਾਂ ਦੇ ਘਰ ਪੁੱਤ ਦਾ ਸਾਈਕਲ ਦੇ ਕੇ ਚਲਾ ਗਿਆ ਅਤੇ ਕਿਹਾ ਕਿ ਉਨ੍ਹਾਂ ਦਾ ਪੁੱਤ ਖੇਡਣ ਗਿਆ ਹੋਇਆ ਹੈ। ਕਾਫੀ ਸਮਾਂ ਬੀਤ ਜਾਣ ‘ਤੇ ਵੀ ਮੁੰਡਾ ਘਰ ਨਹੀਂ ਆਇਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।

ਬੱਚੇ ਦੀ ਲਾਸ਼ ਸਥਾਨਕ ਵਾਟਰ ਵਰਕਸ ਨੇੜੇ ਝਾੜੀਆਂ ‘ਚੋਂ ਇਕ ਤਿਰਪਾਲ ਦੇ ਬੈਗ ‘ਚੋਂ ਬਰਾਮਦ ਹੋਈ ਐ ਜਿਸ ਨੂੰ ਦੇਖਦੇ ਹੀ ਮਾਪਿਆਂ ਦੀ ਧਾਹਾਂ ਨਿਕਲ ਗਈਆਂ। ਮਾਪਿਆਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ, ਜਿਸ ਨੂੰ ਵੇਖ ਕੇ ਮੌਕੇ ਤੇ ਮੌਜੂਦ ਲੋਕ ਵੀ ਜ਼ਜ਼ਬਾਤੀ ਹੋ ਗਏ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here