
ਬਠਿੰਡਾ ਦੇ ਪਿੰਡ ਭਗਤਾ ਵਾਸੀ ਦੋ ਸਕੇ ਭਰਾਵਾਂ ਨੂੰ ਵਿਆਹ ਸਮਾਗਮ ਦੌਰਾਨ ਹਵਾਈ ਫਾਇਰ ਕਰਨਾ ਮਹਿੰਗਾ ਪਿਆ ਐ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਦਰਅਸਲ ਦੋਵਾਂ ਭਰਾਵਾਂ ਨੇ ਵਿਆਹ ਸਮਾਗਮ ਦੌਰਾਨ ਹਵਾਈ ਫਾਇਰ ਕੀਤੇ ਸਨ, ਜਿਸ ਦੀ ਕਿਸੇ ਨੇ ਵੀਈਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਪੁਲਿਸ ਕੋਲ ਪਹੁੰਚਣ ਤੋਂ ਬਾਅਦ ਪੁਲਿਸ ਨੇ ਦੋਵੇਂ ਭਰਾਵਾਂ ਨੂੰ ਟਰੇਸ ਕਰ ਕੇ ਦੋਵਾਂ ਤੋਂ ਰਿਵਾਲਵਰ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

