ਜਲੰਧਰ ਦੇ ਥਾਣਾ ਮਕਸੂਦਾ ਦੇ ਬਾਹਰ ਹੰਗਾਮਾ; ਬਿਨਾਂ ਮਹਿਲਾ ਮੁਲਾਜ਼ਮ ਗ੍ਰਿਫਤਾਰੀ ਦੇ ਇਲਜ਼ਾਮ

0
10

 

ਜਲੰਧਰ ਦੇ ਥਾਣਾ ਮਕਸੂਦਾ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੁੱਝ ਲੋਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੋਕਾਂ ਨੇ ਥਾਣੇ ਦਾ ਘਿਰਾਓ ਕਰ ਦਿੱਤਾ। ਲੋਕਾਂ ਦਾ ਇਲਜ਼ਾਮ ਸੀ ਕਿ ਉਹ ਵਰੀਆਨਾ ਜੋਨ ਵਿਚ ਆਪਣੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਹੱਕ ਵਿਚ ਗਲੀਆਂ ਵਿਚ ਪੋਸਟਰ ਲਗਾ ਰਹੇ ਸਨ ਕਿ ਥਾਣਾ ਮਕਸੂਦਾਂ ਪੁਲਿਸ ਨੇ ਚਾਰ ਮਹਿਲਾਵਾਂ ਸਮੇਤ 7 ਲੋਕਾਂ ਨੂੰ ਚੁੱਕ ਕੇ ਥਾਣੇ ਲੈ ਆਂਦਾ ਐ। ਲੋਕਾਂ ਦਾ ਇਲਜਾਮ ਸੀ ਕਿ ਪੁਲਿਸ ਨੇ ਮਹਿਲਾਵਾਂ ਦੀ ਗ੍ਰਿਫਤਾਰੀ ਬਿਨਾਂ ਲੇਡੀ ਪੁਲਿਸ ਦੇ ਕੀਤੀ ਐ।

ਗ੍ਰਿਫਤਾਰ ਕੀਤੇ ਲੋਕ ਕਾਂਗਰਸੀ ਉਮੀਦਵਾਰ ਦੇ ਸਮਰਥਕ ਦੱਸੇ ਜਾ ਰਹੇ ਹਨ। ਇਸ ਦੌਰਾਨ ਥਾਣੇ ਪਹੁੰਚੇ ਵਰਿਆਣਾ ਜ਼ੋਨ ਦੇ ਕਾਂਗਰਸ ਦੇ ਉਮੀਦਵਾਰ ਨੇ ਕਿਹਾ ਕਿ ਜਦੋਂ ਅਸੀਂ ਥਾਣੇ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਮਹਿਲਾਵਾਂ ਨੂੰ ਛੱਡ ਦਿੰਦੇ ਹਾਂ, ਪਰ ਤਿੰਨ ਪੁਰਸ਼ਾਂ ਨੂੰ ਵੈਰੀਫਾਈ ਕਰ ਕੇ ਛੱਡਾਂਗੇ। ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਵੇਖਿਆ ਗਿਆ ਅਤੇ ਉਹਨਾਂ ਵੱਲੋਂ ਥਾਣੇ ਦਾ ਘੇਰਾਵ ਕੀਤਾ ਗਿਆ

LEAVE A REPLY

Please enter your comment!
Please enter your name here