ਬਠਿੰਡਾ ’ਚ ਨਹਿਰ ਅੰਦਰ ਕਾਰ ਡਿੱਗਣ ਨਾਲ ਇਕ ਮੌਤ; ਤਿੰਨ ਕਾਰ ਸਵਾਰਾਂ ’ਚੋਂ ਇਕ ਦੀ ਮੌਤ, ਦੋ ਦਾ ਹੋਇਆ ਬਚਾਅ

0
14

ਬਠਿੰਡਾ ਦੇ ਪਰਸਰਾਮ ਨਗਰ ਬਹਿਮਣ ਦੀਵਾਨਾ ਪੁਲ ਨੇੜੇ ਬੀਤੀ ਦੇਰ ਰਾਤ ਉਸ ਵੇਲੇ ਵੱਡਾ  ਹਾਦਸਾ ਵਾਪਰ ਗਿਆ ਜਦੋਂ ਇੱਥੋਂ ਗੁਜਰ ਰਹੀ ਇਕ ਕਾਰ ਅਚਾਨਕ ਨਹਿਰ ਵਿਚ ਡਿੱਗ ਗਈ। ਕਾਰ ਵਿਚ ਤਿੰਨ ਜਣੇ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਜਦਕਿ ਬਾਕੀਆਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਬਾਹਰ ਕੱਢ ਲਿਆ। ਮ੍ਰਿਤਕ ਦੀ ਪਛਾਣ ਅਰਫਾਨ ਅੰਸਾਰੀ ਵਜੋਂ ਹੋਈ ਐ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਐ।

ਜਾਣਕਾਰੀ ਮੁਤਾਬਕ ਬੀਤੇ ਇੱਕ ਦਿਨ ਪਹਿਲਾਂ ਹੀ ਸਿਲਾਈ ਕੜਾਈ ਦਾ ਕੰਮ ਕਰਨ ਵਾਲੇ ਮੁਸਲਿਮ ਪਰਿਵਾਰ ਨਾਲ ਸੰਬੰਧਿਤ  ਕਰੀਬੀ ਰਿਸ਼ਤੇਦਾਰਾਂ ਤੇ ਭਰਾਵਾਂ ਵੱਲੋਂ ਸਵਿਫਟ ਡਿਜਾਇਰ ਗੱਡੀ ਖਰੀਦੀ ਗਈ ਸੀ, ਜਿਸਦਾ ਟੈਸਟ ਡਰਾਈਵ ਲੈਣ ਦੇ ਲਈ ਅਰਫਾਨ ਅੰਸਾਰੀ ਵੱਲੋਂ ਤੇਜ਼ੀ ਨਾਲ ਗੱਡੀ ਭਜਾਈ ਗਈ ਅਤੇ ਜਿਸ ਤੋਂ ਬਾਅਦ ਬੇਕਾਬੂ ਹੋਈ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ।   ਘਟਨਾ ਦਾ ਪਤਾ ਚੱਲਣ ਬਾਅਦ ਮੌਕੇ  ਤੇ ਇਕੱਠਾ ਹੋਏ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਦ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਤਿੰਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਪਰ ਇਸ ਦੌਰਾਨ ਕਾਰ ਚਾਲਕ ਅਰਫਾਨ ਅੰਸਾਰੀ ਦੀ ਮੌਤ ਹੋ ਗਈ ਜਦਕਿ ਦੋ ਜਣਿਆਂ ਨੂੰ ਬਚਾ ਲਿਆ ਗਿਆ ਐ।

LEAVE A REPLY

Please enter your comment!
Please enter your name here