ਗੁਰਦਾਸਪੁਰ ਦੀ ਖਿਡਾਰੀ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ; ਸਿਲਵਰ ਮੈਡਲ ਜਿੱਤਣ ਬਾਅਦ ਪਿੰਡ ਪਹੁੰਚਣ ’ਤੇ ਸਵਾਗਤ; ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਬਣਦੇ ਸਨਮਾਨ ਦੀ ਮੰਗ

0
18

ਗੁਰਦਾਸਪੁਰ ਦੇ ਪਿੰਡ ਜੈਤੋਸਰਜਾ ਨਾਲ ਸਬੰਧਤ ਫੁੱਟਬਾਲ ਖਿਡਾਰਨ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਐ। ਲਵਪ੍ਰੀਤ ਸਿੰਘ ਨਾਮ ਦੇ ਇਸ ਫੁੱਟਬਾਲ ਖਿਡਾਰੀ ਨੇ ਰਾਜਸਥਾਨ ਦੀ ਪੂਨੀਮਾ ਯੂਨੀਵਰਸਿਟੀ ਵਿਖੇ ਹੋਏ ਮੁਕਾਬਲਿਆਂ ਵਿਚ ਸਿਲਵਰ ਮੈਡਲ ਜਿੱਤਿਆ ਐ। ਲਵਪ੍ਰੀਤ ਸਿੰਘ ਅੱਜ ਮੈਡਲ ਜਿੱਤਣ ਤੋਂ ਬਾਅਦ ਆਪਣੇ ਪਿੰਡ ਜੈਤੋਸਰਜਾ ਵਿਖੇ ਪਹੁੰਚਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਜੇਤੂ ਖਿਡਾਰੀ ਵੱਲੋਂ ਪਿੰਡ ਦੀ ਜੱਦੀ ਗਰਾਊਡ ਨੂੰ ਸੱਜਦਾ ਕਰਨ ਉਪਰੰਤ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਹਾਜ਼ਰੀ ਲਵਾਈ ਗਈ। ਇਸ ਮੌਕੇ ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਉਹ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਵਿਚ ਦੂਜਾ ਸਥਾਨ ਹਾਸਲ ਕਰ ਕੀਤਾ ਐ। ਇਸ ਮੌਕੇ ਪਿੰਡ ਵਾਸੀਆ ਨੇ ਕਿਹਾ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਨੋਜਵਾਨ ਨੇ ਸਾਡੇ ਜ਼ਿਲ੍ਹੇ ਦਾ ਨਾਲ ਸੁਨਹਿਰੀ ਅੱਖਰਾ ਵਿੱਚ ਲਿਖਿਆ ਹੈ। ਆਉਣ ਵਾਲੇ ਫੁੱਟਬਾਲ ਟੂਰਨਾਮੈਂਟ ਵਿੱਚ ਵੱਡੇ ਪੱਧਰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਲਵਪ੍ਰੀਤ ਸਿੰਘ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਅਪੀਲ ਕੀਤੀ ਤਾਂ ਜੋ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਜਾ ਸਕੇ।

LEAVE A REPLY

Please enter your comment!
Please enter your name here