ਮੋਗਾ ਦੇ ਪਿੰਡ ਚੁਗਾਵਾਂ ਵਿਖੇ ਪਾਰਕ ਲੋਕ ਅਰਪਨ; NRI ਦੀ ਮਦਦ ਨਾਲ ਬਣਾਇਆ ਵਿਸ਼ਾਲ ਪਾਰਕ; ਪੰਜਾਬੀ ਵਿਰਸੇ ਦੀਆਂ ਮੂਰਤੀਆਂ ਬਣੇ ਖਿੱਚ ਦਾ ਕੇਂਦਰ

0
15

ਮੋਗਾ ਦੇ ਪਿੰਡ ਚੁਗਾਵਾਂ ਵਾਸੀਆਂ ਵੱਲੋਂ ਐਨਆਰਆਈ ਦੀ ਮਦਦ ਨਾਲ ਇਕ ਵਿਸ਼ਾਲ ਪਾਰਕ ਬਣਾਇਆ ਗਿਆ ਐ। 18 ਲੱਖ ਦੀ ਲਾਗਤ ਨਾਲ ਬਣੇ ਇਸ ਪਾਰਕ ਵਿਚ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਮੂਰਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ। ਪਾਰਕ ਵਿੱਚ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਧੰਨਾ ਭਗਤ ਅਤੇ ਕਿਸਾਨ ਦੇ ਇਤਿਹਾਸਿਕ ਬੁੱਤ ਲਗਾਏ ਗਏ ਨੇ। ਪਾਰਕ ਦੇ ਉਦਘਾਟਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਪਿੰਡ ਵਾਸੀਆਂ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਅਤੇ ਐਨਆਰਆਈਆਂ ਵੱਲੋਂ ਕੀਤਾ ਗਿਆ ਇਹ ਯੋਗਦਾਨ ਬਹੁਤ ਹੀ ਸਲਾਘਾ-ਯੋਗ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ। ਪਾਰਕ ਦੇ ਅੰਦਰ ਪਿੰਡ ਦੇ ਹੀ ਜੰਮਪਲ ਸੂਬੇਦਾਰ ਦੀ ਯਾਦ ਵਿੱਚ ਇੱਕ ਮੂਰਤੀ ਵੀ ਲਗਾਈ ਗਈ ਹੈ, ਜਿਸਨੂੰ ਲੋਕ ਬੜੀ ਸ਼ਰਧਾ ਨਾਲ ਵੇਖ ਰਹੇ ਹਨ। ਪਿੰਡ ਵਾਲਿਆਂ ਨੇ ਕਿਹਾ ਕਿ ਪਾਰਕ ਵਿੱਚ ਲੱਗੀਆਂ ਇਤਿਹਾਸਕ ਅਤੇ ਪ੍ਰੇਰਣਾਦਾਇਕ ਮੂਰਤੀਆਂ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵਿੱਚ ਮਦਦ ਕਰਨਗੀਆਂ ਅਤੇ ਆਪਣੇ ਵਿਰਸੇ ਨਾਲ ਜੋੜਨ ਦਾ ਇਕ ਮਜ਼ਬੂਤ ਸਾਧਨ ਸਾਬਤ ਹੋਣਗੀਆਂ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਰਪੰਚ ਦੇ ਪਤੀ ਨੇ ਕਿਹਾ ਕਿ ਪਿੰਡ ਦੇ ਵਿੱਚ ਪਾਰਕ ਨੂੰ ਇਤਿਹਾਸਿਕ ਬੁੱਤ ਲਗਾ ਕੇ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਧੰਨਾ ਭਗਤ ਅਤੇ ਕਿਸਾਨਾਂ ਦੇ ਬੁੱਧ ਲਗਾਏ ਗਏ। ਇਹ ਬੁੱਤ ਦੇਖ ਕੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦੇ ਪ੍ਰਤੀ ਜਾਣਕਾਰੀ ਹਾਸਿਲ ਕਰਨਗੀਆਂ ਕਿਉਂਕਿ ਕਿਤਾਬਾਂ ਵਿੱਚ ਪੜਨ ਅਤੇ ਸਾਹਮਣੇ ਪਾਰਕ ਵਿੱਚ ਲੱਗੇ ਬੁਤ ਦੇਖ ਕੇ ਬੱਚਿਆਂ ਦੇ ਵਿੱਚ ਉਤਸਾਹ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਲਈ ਗਰਾਊਂਡ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਬਣ ਸਕੇ।

LEAVE A REPLY

Please enter your comment!
Please enter your name here