Uncategorized ਜ਼ੀਰਕਪੁਰ ਪੁਲਿਸ ਵੱਲੋਂ ਪਾਇਲਟ ਵਰਦੀ ਵਾਲਾ ਸ਼ੱਕੀ ਕਾਬੂ/ ਏਅਰ ਫੋਰਸ ਪਾਇਲਟ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ ਸਖਸ਼/ ਪੁਲਿਸ ਨੇ ਮੁਲਜਮ ਨੂੰ ਹਿਰਾਸਤ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - May 12, 2025 0 6 Facebook Twitter Pinterest WhatsApp ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਤਣਾਅ ਦਰਮਿਆਨ ਏਅਰ ਫੋਰਸ ਪੁਲਿਸ ਚੰਡੀਗੜ੍ਹ ਨੇ ਜ਼ੀਰਕਪੁਰ ਵਿੱਚ ਏਅਰ ਫੋਰਸ ਪਾਇਲਟ ਦੀ ਵਰਦੀ ਪਾ ਕੇ ਘੁੰਮਦੇ ਇਕ ਸ਼ੱਕੀ ਸਖਸ਼ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਹੈ। ਫੜੇ ਗਏ ਸਖਸ਼ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਆਸ਼ੀਆਨਾ ਕੰਪਲੈਕਸ ਜ਼ੀਰਕਪੁਰ ਵਜੋਂ ਹੋਈ ਐ। ਏਅਰਫੋਰਸ ਪੁਲਿਸ ਨੇ ਉਕਤ ਸਖਸ਼ ਨੂੰ ਅਗਲੇਰੀ ਜਾਂਚ ਲਈ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜ਼ੀਰਕਪੁਰ ਪੁਲਿਸ ਦੇ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਕਿ ਉਸਨੂੰ ਇਹ ਵਰਦੀ ਭਬਾਤ ਰੋਡ ’ਤੇ ਸਥਿਤ ਇਕ ਬੇਕਰੀ ਤੋਂ ਮਿਲੀ ਸੀ। ਏਅਰ ਫੋਰਸ ਪੁਲਿਸ ਅਤੇ ਜ਼ੀਰਕਪੁਰ ਪੁਲਿਸ ਵੱਲੋਂ ਵਰਦੀ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਪੁਲਿਸ ਨੇ ਲੋਕਾਂ ਨੂੰ ਅਜਿਹੇ ਸੱਕੀ ਅਨਸਰਾਂ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਐ ਤਾਂ ਜੋ ਸਮੇਂ ਸਿਰ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।