ਮਲੇਰਕੋਟਲਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ/ ਦੋ ਜਾਸੂਸਾਂ ਨੂੰ ਫੜਣ ਦਾ ਕੀਤਾ ਦਾਅਵਾ/ ਪਾਕਿਸਤਾਨ ਨੂੰ ਸੂਚਨਾਵਾਂ ਭੇਜਣ ਦਾ ਖਦਸ਼ਾ

0
6

ਮਲੇਰਕੋਟਲਾ ਪੁਲਿਸ ਨੇ ਦੋ ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਦੇ ਦਾਅਵੇ ਮੁਤਾਬਕ ਫੜੇ ਗਏ ਮੁਲਜਮ ਭਾਰਤ ਦੀਆਂ ਗੁਪਤ ਸੂਚਨਾਵਾਂ ਗੁਆਢੀ ਮੁਲਕ ਪਾਕਿਸਤਾਨ ਨੂੰ ਦੇਣ ਲਈ ਸਰਗਰਮ ਸੀ। ਫੜੇ ਗਏ ਮੁਲਜਮਾਂ ਵਿਚ ਇਕ ਔਰਤ ਤੇ ਮਰਦ ਸ਼ਾਮਲ ਨੇ। ਪੁਲਿਸ ਦੇ ਦੱਸਣ ਮੁਤਾਬਕ ਗ੍ਰਿਫਤਾਰ ਕੀਤੀ ਗਈ ਔਰਤ ਕੁੱਝ ਸਮਾਂ ਪਹਿਲਾਂ ਪਾਕਿਸਤਾਨ ਹਾਈ ਕਮਿਸ਼ਨ ਦੂਤਾਵਾਸ ਦਫਤਰ ਨਵੀਂ ਦਿੱਲੀ ਵਿਖੇ ਲਗਾਉਣ ਲਈ ਗਈ ਸੀ, ਜਿੱਥੇ ਉਸ ਨੇ ਇਕ ਪਾਕਿਸਤਾਨੀ ਅਧਿਕਾਰੀ ਨਾਲ ਮੁਲਾਕਾਤ ਕੀਤੀ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਬਾਅਦ ਰਿਮਾਂਡ ਹਾਸਲ ਕੀਤਾ ਐ। ਪੁਲਿਸ ਵੱਲੋਂ ਮੁਲਜਮਾਂ ਦੀ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਮਾਲੇਰਕੋਟਲਾ ਪੁਲਿਸ ਨੇ ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਐ।

LEAVE A REPLY

Please enter your comment!
Please enter your name here