ਬਟਾਲਾ ਸਿਵਲ ਹਸਪਤਾਲ ’ਚੋਂ ਮੁਲਜ਼ਮ ਫਰਾਰ; ਗੋਲੀਕਾਂਡ ਮਾਮਲੇ ’ਚ ਹੋਇਆ ਸੀ ਐਨਕਾਊਂਟਰ

0
16

ਬਟਾਲਾ ਦੇ ਸਿਵਲ ਹਸਪਤਾਲ ਵਿਚ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇਲਾਜ ਲਈ ਲਿਆਂਦਾ ਗਿਆ ਗੋਲੀ ਕਾਂਡ ਦਾ ਮੁਲਾਜਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਮੁਲਜਮ ਦੀ ਪਛਾਣ ਕਵਲਜੀਤ ਸਿੰਘ ਉਰਫ ਲਵਜੀਤ ਸਿੰਘ ਵਜੋਂ ਹੋਈ ਐ ਜੋ ਕਾਂਗਰਸੀ ਆਗੂ ਗੌਤਮ ਸੇਠ ਤੇ ਗੋਲੀਆਂ ਚਲਾਉਣ ਮਾਮਲੇ ਵਿਚ ਨਾਮਜ਼ਦ ਸੀ। ਪੁਲਿਸ ਨੇ ਉਸ ਨੂੰ ਐਨਕਾਊਟਰ ਦੌਰਾਨ ਕਾਬੂ ਕੀਤਾ ਸੀ। ਪੁਲਿਸ ਵੱਲੋਂ ਮੁਲਜਮ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਐ।

ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੇ ਆਸ ਪਾਸ ਦੋਸ਼ੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋ ਗਿਆ। ਬਟਾਲਾ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਈਵੇਟ ਰੂਮ ਵਿੱਚ ਰੱਖਿਆ ਹੋਇਆ ਸੀ ਜਿੱਥੇ ਗਾਰਦ ਵੀ ਲੱਗੀ ਹੋਈ ਸੀ ਪਰ ਦੋਸ਼ੀ ਇੰਨਾਂ ਸ਼ਾਤਰ ਸੀ ਕਿ ਹੱਥ ਘੜੀ ਵੀ ਬੈਡ ’ਤੇ ਹੀ ਛੱਡ ਗਿਆ ਤੇ ਪੁਲਿਸ ਦੀ ਨੱਕ ਥੱਲਿਓਂ ਚਕਮਾ ਦੇ ਕੇ ਫਰਾਰ ਹੋ ਗਿਆ। ਦੂਸਰੇ ਪਾਸੇ ਸਿਟੀ ਥਾਣੇ ਦੇ ਮੁਖੀ ਨੇ ਕਿਹਾ ਕਿ ਇੱਕ ਦੋਸ਼ੀ ਹਸਪਤਾਲ ਵਿਚੋਂ ਕਿਤੇ ਅੱਗੇ ਪਿੱਛੇ ਹੋ ਗਿਆ ਹੈ, ਜਿਸ ਨੂੰ ਬਹੁਤ ਛੇਤੀ ਮੁੜ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here