ਕੈਨੇਡਾ-ਅਮਰੀਕਾ ਨਿਊਜ਼ਵਿਦੇਸ਼ ਕੈਨੇਡਾ ’ਚ ਮਸ਼ਹੂਰ ਡੈਂਟਿਸਟ ਨੂੰ ਸਜ਼ਾ ਦੀ ਕਾਰਵਾਈ ਤੇਜ਼; ਪੰਜ ਸਾਲਾਂ ਤਕ ਇੰਸੋਰੈਂਸ਼ ਕੰਪਨੀਆਂ ਨਾਲ ਕੀਤੀ ਧੋਖਾਧੜੀ; ਦੋਸ਼ ਸਾਬਤ ਹੋਣ ’ਤੇ ਹੋ ਸਕਦੀ ਐ ਤਿੰਨ ਸਾਲਾਂ ਦੀ ਸਜ਼ਾ By admin - December 7, 2025 0 22 Facebook Twitter Pinterest WhatsApp ਕੈਲਗਰੀ ਦੀ ਇੱਕ ਮਸ਼ਹੂਰ ਡੈਂਟਿਸਟ ਵੱਲੋਂ ਦੱਸ ਸਾਲਾਂ ਤੱਕ ਪੰਜ ਇਨਸ਼ੋਰੈਂਸ ਕੰਪਨੀਆਂ ਨਾਲ ਕੀਤੇ ਗਏ ਵੱਡੇ ਧੋਖਾਧੜੀ ਮਾਮਲੇ ’ਚ ਹੁਣ ਸਜ਼ਾ ਦੀ ਕਾਰਵਾਈ ਤੇਜ਼ ਹੋ ਗਈ ਹੈ। ਰੋਜ਼ਾਨਾ ਦੀ ਸੁਣਵਾਈ ਦੌਰਾਨ ਪ੍ਰੋਸੀਕਿਊਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਡੈਂਟਿਸਟ ਅਲੇਨਾ ਸਮੈਡਿਚ, ਉਮਰ 55 ਸਾਲ, ਨੂੰ ਤਿੰਨ ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸਮੈਡਿਚ All About Family Dental ਕਲਿਨਿਕ ਦੀ ਮਾਲਕ ਰਹੀ ਹੈ, ਜੋ ਕਦੇ ਕਨੇਡਾ ਵਿੱਚ ਰੂਟ ਕੈਨਾਲਾਂ ਲਈ ਸਭ ਤੋਂ ਵੱਧ ਬਿਲਿੰਗ ਕਰਨ ਵਾਲਾ ਕਲਿਨਿਕ ਮੰਨਿਆ ਜਾਂਦਾ ਸੀ। ਅਦਾਲਤ ਵਿਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ, ਸਮੈਡਿਚ ਨੇ 2013 ਤੋਂ 2023 ਤੱਕ $684,000 ਤੋਂ ਵੱਧ ਦੇ ਫ਼ਰਜ਼ੀ ਬਿੱਲ ਇਨਸ਼ੋਰੈਂਸ ਕੰਪਨੀਆਂ ਨੂੰ ਭੇਜੇ। ਪਿਛਲੇ ਹਫ਼ਤੇ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਸਮੈਡਿਚ ਇਹ ਸਾਰੀ ਰਕਮ ਵਾਪਸ ਕਰ ਚੁੱਕੀ ਹੈ। ਜੂਨ ਮਹੀਨੇ ਸਮੈਡਿਚ ਨੇ Sun Life ਅਤੇ Blue Cross ਨੂੰ ਕੀਤੇ ਗਏ $125,000 ਦੇ ਫ਼ਰਜ਼ੀ ਕਲੇਮਾਂ ਲਈ ਦੋਸ਼ ਕਬੂਲ ਕਰ ਲਿਆ ਸੀ। ਪਰ ਇਸ ਤੋਂ ਬਾਅਦ ਹੋਰ ਤਿੰਨ ਇਨਸ਼ੋਰੈਂਸ ਕੰਪਨੀਆਂ ਵੀ ਅੱਗੇ ਆਈਆਂ ਅਤੇ ਸਮੈਡਿਚ ਨੇ ਵਾਧੂ $558,000 ਦੇ ਧੋਖੇ ਦੀ ਵੀ ਮਾਨਤਾ ਕਰ ਲਈ। ਸੁਣਵਾਈ ਦੌਰਾਨ ਪ੍ਰੋਸੀਕਿਊਟਰ ਗ੍ਰੇਗ ਵਾਈਟਸਾਈਡ ਨੇ ਦੱਸਿਆ ਕਿ ਸਮੈਡਿਚ ਦਾ 2007 ਦਾ ਇੱਕ ਪੁਰਾਣਾ ਫਰੌਡ ਮਾਮਲਾ ਵੀ ਹੈ, ਜਿਸਦਾ ਪਾਰਡਨ 2018 ਵਿੱਚ ਹੋਇਆ ਸੀ, ਪਰ ਨਵੇਂ ਕੇਸ ਨੇ ਉਹ ਰਿਕਾਰਡ ਮੁੜ ਜਿੰਦਾ ਕਰ ਦਿੱਤਾ ਹੈ। ਪ੍ਰੋਸੀਕਿਊਸ਼ਨ ਨੇ 2 ਤੋਂ 3 ਸਾਲ ਦੀ ਕੈਦ ਦੀ ਮੰਗ ਕੀਤੀ ਹੈ, ਜਦਕਿ ਸਮੈਡਿਚ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ 2 ਸਾਲ ਦੀ ਘਰੇਲੂ ਸਜ਼ਾ ਦਿੱਤੀ ਜਾਵੇ। ਵਾਈਟਸਾਈਡ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ 2021 ਵਿੱਚ ਸ਼ੁਰੂ ਹੋਈ, ਜਦੋਂ Sun Life ਨੂੰ ਕਲਿਨਿਕ ਦੇ ਸ਼ੱਕੀ ਬਿਲਿੰਗ ਪੈਟਰਨ ਨਜ਼ਰ ਆਏ। ਦਸੰਬਰ 24, 2020 ਨੂੰ ਇੱਕ ਦਿਨ ’ਚ ਹੀ 17 ਮਰੀਜ਼ਾਂ ਤੋਂ $19,000 ਦੇ ਕਲੇਮ ਫਾਇਲ ਕੀਤੇ ਗਏ—ਅਤੇ ਸਾਰੇ ਬਿੱਲ ਇੱਕੋ ਡੈਂਟਿਸਟ: ਅਲੇਨਾ ਸਮੈਡਿਚ ਵੱਲੋਂ। ਜਾਂਚ ਦੌਰਾਨ ਅਸਲੀ ਕੰਮ ਅਤੇ ਫਰਜ਼ੀ ਬਿਲਿੰਗ ਦੋਵੇਂ ਦੀਆਂ ਅਲੱਗ–ਅਲੱਗ ਲੇਜਰ ਬੁੱਕਾਂ ਵੀ ਮਿਲੀਆਂ। ਫੋਰੈਂਸਿਕ ਮਨੋਵਿਗਿਆਨੀ ਡਾ. ਪੈਟਰਿਕ ਬੇਲੀ ਦੀ ਰਿਪੋਰਟ ਦੱਸਦੀ ਹੈ ਕਿ ਸਮੈਡਿਚ ਸ਼ੁਰੂ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਬਚਦੀ ਰਹੀ, ਪਰ ਤੀਜੀ ਇੰਟਰਵਿਊ ਵਿੱਚ ਉਸਨੇ ਸਹੀ ਮਾਇਨੇ ਵਿੱਚ ਆਪਣੀ ਗਲਤੀ ਮੰਨੀ। ਅਦਾਲਤ ਵਿੱਚ ਬੋਲਦੇ ਹੋਏ ਸਮੈਡਿਚ ਨੇ ਕਿਹਾ ਕਿ “ਮੈਂ ਆਪਣੇ ਪ੍ਰੋਫੈਸ਼ਨ ਤੇ ਆਪਣੇ ਪਰਿਵਾਰ ਲਈ ਸ਼ਰਮਿੰਦੀ ਹਾਂ… ਮੈਂ ਬਹੁਤ ਮਾਫ਼ੀ ਚਾਹੁੰਦੀ ਹਾਂ। ਮੈਂ ਮੁੜ ਕਦੇ ਵੀ ਇਥੇ ਕ੍ਰਿਮਿਨਲ ਚਾਰਜਾਂ ’ਤੇ ਨਹੀਂ ਆਉਣਾ ਚਾਹੁੰਦੀ।” ਆਲਬਰਟਾ ਦੇ ਡੈਂਟਲ ਸਰਜਨਜ਼ ਕਾਲਜ ਦੇ ਮੁਤਾਬਕ, ਸਮੈਡਿਚ ਹੁਣ ਡੈਂਟਿਸਟ ਵਜੋਂ ਕੰਮ ਨਹੀਂ ਕਰ ਰਹੀ। ਜੱਜ ਗੋਰਡ ਵੋਂਗ ਵੱਲੋਂ ਸਜ਼ਾ ਦਾ ਫੈਸਲਾ ਜਨਵਰੀ ਵਿੱਚ ਸੁਣਾਇਆ ਜਾਵੇਗਾ।