ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਪਾਣੀ ਦੇ ਮੁੱਦੇ ਨੂੰ ਲੈ ਕੇ ਵੱਡਾ ਬਿਆਨ/ ਮੁੱਖ ਮੰਤਰੀ ਮਾਨ ਦੇ ਪਾਣੀਆਂ ਦੀ ਰਾਖੀ ਬਾਰੇ ਟਿੱਪਣੀਆਂ ਦਾ ਦਿੱਤਾ ਜਵਾਬ/ ਕਿਹਾ, ਪਾਣੀਆਂ ਦੀ ਰਾਖੀ ਦੇ ਨਾਮ ’ਤੇ ਡਰਾਮੇ ਕਰ ਰਹੀ ਐ ਸਰਕਾਰ

0
6

ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਦੀ ਵੰਡ ਨੂੰ ਲੈ ਕੇ ਜਾਰੀ ਰੇੜਕੇ ਦਰਮਿਆਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਬਿਆਨ ਜਾਰੀ ਕਰ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਕਿਸਾਨ ਆਗੂ ਨੇ ਮੁੱਖ ਮੰਤਰੀ ਮਾਨ ਦੇ ਬੀਤੇ ਦਿਨ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਨੇ ਜਿਵੇਂ ਉਹ ਪਾਣੀਆਂ ਦੀ ਲੜਾਈ ਲੜ ਕੇ ਕਿਸੇ ਤੇ ਅਹਿਸਾਨ ਕਰ ਰਹੇ ਹੋਣ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵੋਟਾਂ ਪਾ ਕੇ ਸੀਐਮ ਮਾਨ ਨੂੰ ਇਹ ਡਿਊਟੀ ਸੌਂਪੀ ਐ, ਇਸ ਲਈ ਪਾਣੀਆਂ ਦੀ ਰਾਖੀ ਕਰਨਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਐ। ਮੁੱਖ ਮੰਤਰੀ ਦੇ ਏਸੀ ਟਰਾਲੀਆਂ ਬਾਰੇ ਦਿੱਤੇ ਬਿਆਨ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਤੇ ਮਜਦੂਰਾਂ ਖਿਲਾਫ ਭੜਕਾਉ ਬਿਆਨਬਾਜੀ ਕਰ ਕੇ  ਮਾਮਲੇ ਨੂੰ ਉਲਝਾ ਰਹੇ ਨੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਵਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਲੜਾਈ ਲੜ ਰਹੇ ਨੇ ਜਦਕਿ ਪਾਣੀਆਂ ਦੀ ਵੰਡ ਨੂੰ ਲੈ ਕੇ ਕੁੱਝ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਐ ਅਤੇ ਸਰਕਾਰ ਨੂੰ ਇਸ ਡਰਾਮੇਬਾਜ਼ੀ ਤੋਂ ਬਾਹਰ ਆਉਣਾ ਚਾਹੀਦਾ ਐ।

LEAVE A REPLY

Please enter your comment!
Please enter your name here