
ਗੁਰਦਾਸਪੁਰ ’ਚ ਇਕ ਮੈਡੀਕਲ ਸਟੋਰ ਮਾਲਕ ਨਾਲ ਅਜੀਬ ਕਿਸਮ ਦੀ ਠੱਗੀ ਵੱਜਣ ਦੀ ਖਬਰ ਸਾਹਮਣੇ ਆਈ ਐ। ਇੱਥੇ ਦੇਰ ਰਾਤ ਸਟੋਰ ਤੇ ਆਏ ਅਣਪਛਾਤੇ ਨੌਜਵਾਨਾਂ ਨੇ ਦੁਕਾਨ ਮਾਲਕ ਤੋਂ ਪਹਿਲਾਂ ਬੀਪੀ ਚੈੱਕ ਕਰਵਾਇਆ ਤੇ 1500 ਰੁਪਏ ਦੀ ਦਵਾਈ ਖਰੀਦੀ ਅਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਫਰਾਰ ਹੋ ਗਏ। ਸਟੋਰ ਮਾਲਕ ਦੇ ਦੱਸਣ ਮੁਤਾਬਕ ਨੌਜਵਾਨ ਲੁੱਟ ਦੀ ਨੀਅਤ ਨਾਲ ਆਏ ਸਨ। ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜੀਤ ਦੁਕਾਨਦਾਰ ਵਿਨੋਦ ਵਿਨੋਦ ਮਹਾਜਨ ਦੱਸਿਆ ਕਿ ਮੇਰੀ ਦੁਕਾਨ ਤੇ ਕੁਝ ਨੌਜਵਾਨ ਦਵਾਈ ਲੈਣ ਦੇ ਬਹਾਨੇ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਬੀਪੀ ਚੈੱਕ ਕਰਾਇਆ ਅਤੇ ਤਕਰੀਬਨ 1500 ਦੀ ਦਵਾਈ ਲਈ ਗਈ। ਇਸ ਤੋਂ ਬਾਅਦ ਉਹ ਬਿਨਾਂ ਪੈਸੇ ਦਿੱਤੇ ਹੀ ਰਫੂਚੱਕਰ ਹੋ ਗਏ।
ਦੁਕਾਨਦਾਰ ਨੇ ਦੱਸਿਆ ਕਿ ਮੁਲਜ਼ਮ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋਏ ਸਨ ਪਰ ਦੁਕਾਨ ਅੰਦਰ ਮੇਰੇ ਲੜਕੇ ਅਤੇ ਕੁਝ ਹੋਰ ਲੋਕਾਂ ਦੇ ਮੌਜੂਦ ਹੋਣ ਕਾਰਨ ਉਹ ਬਿਨਾਂ ਵਾਰਦਾਤ ਕੀਤੇ ਵਾਪਸ ਪਰਤ ਗਏ ਨੇ। ਮੁਲਜ਼ਮਾਂ ਵੱਲੋਂ ਸਾਮਾਨ ਲੈ ਕੇ ਭੱਜਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

