ਮਲੋਟ ’ਚ ਆਪਸ ’ਚ ਭਿੱੜੇ ਸ਼ਰਾਬ ਕਾਰੋਬਾਰੀ; ਝਗੜੇ ’ਚ ਦੋਵੇਂ ਧਿਰਾਂ ਦੇ ਤਿੰਨ ਜ਼ਖਮੀ; ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

0
12

ਮਲੋਟ ਸ਼ਹਿਰ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸ਼ਰਾਬ ਕਾਰੋਬਾਰ ਜੁੜੀਆਂ ਦੋ ਧਿਰਾਂ ਦੇ ਲੋਕ ਆਪਸ ਵਿਚ ਭਿੱੜ ਗਏ। ਇਸ ਝਗੜੇ ਵਿਚ ਦੋਵੇਂ ਧਿਰਾਂ ਦੇ ਤਿੰਨ ਜਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਹਸਪਤਾਲ ਵਿਚ ਦਾਖਲ ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਹਮਲੇ ਦੇ ਇਲਜਾਮ ਲਾਏ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

ਹਸਪਤਾਲ ਵਿਚ ਦਾਖਲ ਦੋਵੇਂ ਧਿਰਾਂ ਦੇ ਜ਼ਖਮੀਆਂ ਨੇ ਇਕ ਦੂਜੇ ਤੇ ਹਮਲੇ ਦੇ ਇਲਜਾਮ ਲਾਏ ਨੇ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸ਼ਰਾਬ ਦਾ ਕਾਰੋਬਾਰੀਆਂ ਦੀਆਂ ਦੇ ਧਿਰਾਂ ਵੱਖੋ ਵੱਖਰੇ ਕਾਰੋਬਾਰ ਕਰਦੀਆਂ ਹਨ। ਇਨ੍ਹਾਂ ਵਿਚੋਂ ਇੱਕ ਧਿਰ ਰੇਲਵੇ ਕਰਾਸਿੰਗ ਦੇ ਉਰਲੇ ਪਾਸੇ ਅਤੇ ਇੱਕ ਧਿਰ ਰੇਲਵੇ ਕਰੇਸਿੰਗ ਦੇ ਪਰਲੇ ਪਾਸੇ ਐ ਅਤੇ ਦੋਨਾਂ ਧਿਰਾਂ ਦੇ ਆਪੋ-ਆਪਣੇ ਸਰਕਲ ਵੰਡੇ ਹੋਏ ਹਨ। ਪਰ ਅੱਜ ਕਿਸੇ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਦੇ ਬੰਦੇ ਭਿੜ ਪਏ। ਜੇਰੇ ਇਲਾਜ ਆਜ਼ਾਦਪਾਲ ਸਿੰਘ ਬਰਾੜ ਧਿਰ ਦੇ ਵਿਅਕਤੀਆਂ ਜਗਸੀਰ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਮੇਨ ਠੇਕੇ ‘ਤੇ ਖੜ੍ਹੇ ਸਨ, ਦੂਜੇ ਸਰਕਲ ਗੋਰਵ ਸ਼ਰਮਾ ਦੇ ਕੁੱਝ ਵਿਅਕਤੀ ਆਏ, ਅਤੇ ਤੇਜਧਾਰ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜਖਮੀ ਹੋ ਗਏ।

ਉਧਰ ਦੂਜੀ ਧਿਰ ਗੌਰਵ ਸ਼ਰਮਾ ਦੇ ਬੰਦੇ ਜੇਰੇ ਇਲਾਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਆਜ਼ਾਦਪਾਲ ਸਿੰਘ ਬਰਾੜ ਦੇ ਬੰਦਿਆਂ ਨੇ ਉਲਟਾ ਉਹਨਾਂ ਤੇ ਹਮਲਾ ਕੀਤਾ ਹੈ, ਜਿਸ ਕਰਕੇ ਉਹ ਜਖਮੀ ਹੋਏ ਹਨ।  ਥਾਣਾ ਸਿਟੀ ਪੁਲਿਸ ਮਲੋਟ ਵੱਲੋਂ, ਇਸ ਮਾਮਲੇ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਠੇਕੇਦਾਰਾਂ ਦੀ ਆਪਸੀ ਖਹਿਬਾਜੀ ਕਰਕੇ ਸ਼ਹਿਰ ਦੇ ਆਮ ਲੋਕ ਡਰੇ ਹੋਏ ਹਨ। ਉਧਰ ਥਾਣਾ ਸਿਟੀ ਮਲੋਟ ਦੇ ਇਚਾਰਜ ਇਸਪੈਕਟਰ ਵਰੁਣ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਵਾਂ ਧਿਰਾਂ ਵਿਚਕਾਰ ਹੋਏ ਝਗੜੇ ਦੀ ਜਾਣਕਾਰੀ ਦੋਵਾਂ ਧਿਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਐਮ ਐਲ ਆਰ ਦੇ ਅਧਾਰ ਤੇ ਬਣਦੀ ਕਾਰਵਾਈ ਲਈ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here