ਤਰਨ ਤਾਰਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ; ਝਗੜੇ ਦੌਰਾਨ ਗੋਲੀ ਚੱਲਣ ਨਾਲ ਇਕ ਜ਼ਖਮੀ; ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
9

ਤਰਨ ਤਾਰਨ ਸ਼ਹਿਰ ਅੰਦਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੋਲੀ ਚੱਲਣ ਦੀ ਖਬਰ ਐ। ਘਟਨਾ ਵਿਚ ਇਕ ਵਿਅਕਤੀ ਜਖਮੀ ਹੋਇਆ ਐ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪੀੜਤ ਦੀ ਪਛਾਣ ਸੁਰਜਪ੍ਰਕਾਸ਼ ਸਿੰਘ ਵਾਸੀ ਦੋਬੁਰਜੀ ਵਜੋਂ ਹੋਈ ਐ। ਪੀੜਤ ਦੇ ਰਿਸ਼ਤੇਦਾਰ ਦੇ ਦੱਸਣ ਮੁਤਾਬਕ ਸੁਰਜਪ੍ਰਕਾਸ਼ ਕੈਨੇਡਾ ਵਿਚ ਰਹਿੰਦਾ ਐ ਅਤੇ ਉਸ ਨੇ ਜ਼ਮੀਨ ਵੇਚ ਕੇ ਨਵੀਂ ਨਾਮ ਦੇ ਸਖਸ਼ ਨੂੰ ਇਕ ਕਰੋੜ ਰੁਪਇਆ ਦਿੱਤਾ ਸੀ। ਹੁਣ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜਮ ਨੇ ਗੋਲੀ ਚਲਾ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here