ਅਸ਼ਵਨੀ ਸ਼ਰਮਾ ਦਾ ਹਰਸਿਮਰਤ ਬਾਦਲ ’ਤੇ ਪਲਟਵਾਰ; ਗਠਜੋੜ ਨੂੰ ਲੈ ਕੇ ਕੀਤੀ ਭਵਿੱਖਬਾਣੀ ’ਤੇ ਚੁੱਕੇ ਸਵਾਲ

0
13

ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰਸਿਮਰਤ ’ਤੇ ਪਲਟਵਾਰ ਕੀਤਾ ਐ। ਹਰਸਿਮਰਤ ਬਾਦਲ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਹਰਸਿਮਰਤ ਬਾਦਲ ਜੋਤਸ਼ੀਆਂ ਵਾਂਗ ਗੱਲ ਰਹੇ ਨੇ ਜਦਕਿ ਸੱਤਾ ਕਿਸ ਦੇ ਹੱਥ ਦੇਣੀ ਐ, ਇਹ ਲੋਕਾਂ ਨੇ ਤੈਅ ਕਰਨਾ ਹੁੰਦਾ ਐ। ਕੈਪਟਨ ਤੇ ਬਿਆਨ ਨੂੰ ਨਿੱਜੀ ਦਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣਾਂ ਦੀ ਤਿਆਰੀ ਕਰ ਰਹੇ ਹਾਂ ਅਤੇ ਭਾਜਪਾ ਅਗਲੀਆਂ ਚੋਣਾਂ ਆਪਣੇ ਬਲਬੂਤੇ ਤੇ ਲੜ ਕੇ ਜਿੱਤ ਪ੍ਰਾਪਤ ਕਰੇਗੀ।

ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਹਰਸਿਮਰਤ ਸਾਡੀ ਵੱਡੀ ਭੈਣ ਹੈ ਪਰ ਉਹ ਸਿਆਸਤਦਾਨ ਦੀ ਬਜਾਏ ਜੋਤਸ਼ੀ ਬਣ ਗਈ ਹੈ। ਰਾਜਨੀਤੀ ਵਿੱਚ ਕੀ ਹੋਵੇਗਾ, ਕੌਣ ਜਿੱਤੇਗਾ, ਇਸ ਦਾ ਪਹਿਲਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਫੈਸਲਾ ਜਨਤਾ ਕਰਦੀ ਹੈ ਕਿ ਕਿਸ ਨੂੰ ਤਾਜ ਪਹਿਨਾਇਆ ਜਾਵੇਗਾ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਭਾਜਪਾ ਪੰਜਾਬ ਵਿੱਚ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਸਕਦੀ। ਜੇਕਰ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ, ਤਾਂ ਉਸਨੂੰ ਅਕਾਲੀਆਂ ਨਾਲ ਗੱਠਜੋੜ ਕਰਨਾ ਪਵੇਗਾ। ਉਨ੍ਹਾਂ ਦਲੀਲ ਦਿੱਤੀ ਕਿ ਸੂਬੇ ਦੇ ਗੁੰਝਲਦਾਰ ਰਾਜਨੀਤਿਕ ਅਤੇ ਸਮਾਜਿਕ ਸਮੀਕਰਨਾਂ ਨੂੰ ਮਜ਼ਬੂਤ ​​ਕਰਨਾ ਸਥਾਨਕ ਗੱਠਜੋੜਾਂ ਰਾਹੀਂ ਹੀ ਸੰਭਵ ਹੋ ਸਕਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਭਾਜਪਾ ਦਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਅਧਾਰ ਨਹੀਂ ਹੈ, ਜਦੋਂ ਕਿ ਅਕਾਲੀ ਦਲ ਦਾ ਹੈ। ਇਸ ਲਈ, ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ।

ਇਸ ਤੋੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਕੈਪਟਨ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਸੀ ਕਿ 2032 ‘ਚ ਵੀ ਭਾਜਪਾ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਗਠਜੋੜ ਨਾਲ ਇਹ ਸੰਭਾਵਨਾ ਬਣ ਸਕਦੀ ਹੈ। ਉਨ੍ਹਾਂ ਕਿਹਾ ਸੀ ਕਿ ਗਠਜੋੜ ਵੀ ਉਦੋਂ ਹੀ ਹੋਵੇਗਾ, ਜਦੋਂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ 105 ਸਾਲ ਪਹਿਲਾਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਬਣੀ ਸੀ, ਨਾ ਕਿ ਸੱਤਾ ਲਈ। ਹਰਸਿਮਰਤ ਬਾਦਲ ਨੇ ਵੱਡੇ ਬਾਦਲ ਵੱਲੋਂ ਜੇਲ੍ਹ ਕੱਟਣ ਤੇ ਖੁਦ ਦੇ ਕਿਸਾਨੀ ਹਿਤਾਂ ਕਾਰਨ ਅਸਤੀਫਾ ਦੇਣ ਦੇ ਜ਼ਿਕਰ ਕਰਦਿਆਂ ਪੰਜਾਬ ਦੇ ਹੱਕਂ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਾ ਕਰਨ ਦੀ ਗੱਲ ਕਹੀ ਸੀ, ਜਿਸ ਦੇ ਜਵਾਬ ਵਿਚ ਅਸ਼ਵਨੀ ਸ਼ਰਮਾ ਨੇ ਇਹ ਬਿਆਨ ਦਿੱਤਾ ਐ।

LEAVE A REPLY

Please enter your comment!
Please enter your name here