ਫਰੀਦਕੋਟ ਪੁਲਿਸ ਵੱਲੋਂ ਹਰਿਆਣਾਵੀ ਨੌਜਵਾਨ ਗ੍ਰਿਫਤਾਰ; ਨੌਕਰੀ ਦੇ ਪੇਪਰ ਦੌਰਾਨ ਬਲੂਟੁੱਥ ਰਾਹੀਂ ਕੀਤੀ ਸੀ ਨਕਲ

0
12

ਫਰੀਦਕੋਟ ਪੁਲਿਸ ਨੇ ਇਕ ਹਰਿਆਣਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਦੇ ਟੈਸਟ ਪੇਪਰ ਵਿਚ ਨਕਲ ਕਰਨ ਦੇ ਇਲਜਾਮਾਂ ਹੇਠ ਗ੍ਰਿਫਤਾਰ ਕੀਤਾ ਐ। ਮੁਲਜਮ ਦੀ ਪਛਾਣ ਦਲਬੀਰ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਪਿੰਡ ਗਾਜੂਵਾਲਾ ਜਿਲ੍ਹਾ ਫਤਿਹਾਬਾਦ ਹਰਿਆਣਾ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮੁਲਜ਼ਮ ਮਲਟੀਪਰਪਜ਼ ਹੈਲਥ ਵਰਕਰ ਦੇ ਅਹੁਦੇ ਲਈ ਦਿੱਤੇ ਜਾ ਰਹੇ ਪੇਪਰ ਦੌਰਾਨ ਬਲੂਟੁੱਥ ਡਿਵਾਈਸ ਰਾਹੀਂ ਬਾਹਰੀ ਵਿਅਕਤੀ ਨਾਲ ਗੱਲ ਕਰ ਰਿਹਾ ਸੀ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦੇ ਅਹੁਦੇ ਲਈ ਇੱਕ ਟੈਸਟ ਲਿਆ ਜਾ ਰਿਹਾ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ, ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਗਾਜੂਵਾਲਾ ਪਿੰਡ ਦੇ ਰਹਿਣ ਵਾਲੇ ਦਲਬੀਰ ਸਿੰਘ ਦੇ ਪੁੱਤਰ ਵਿਕਰਮ ਨੂੰ ਬਲੂਟੁੱਥ ਡਿਵਾਈਸ ਰਾਹੀਂ ਇੱਕ ਬਾਹਰੀ ਵਿਅਕਤੀ ਨਾਲ ਗੱਲ ਕਰਦੇ ਫੜਿਆ ਗਿਆ ਐ। ਪੁਲਿਸ ਨੇ ਇਹ ਕਾਰਵਾਈ ਸਕੂਲ ਪ੍ਰਿੰਸੀਪਲ ਹਰਸਿਮਰਨਜੀਤ ਕੌਰ ਦੀ ਸ਼ਿਕਾਇਤ ਤੇ ਕੀਤੀ ਐ।

LEAVE A REPLY

Please enter your comment!
Please enter your name here