ਗੁਰਦਾਸਪੁਰ ’ਚ ਬਿਜਲੀ ਕਾਮਿਆਂ ਵੱਲੋਂ ਹੜਤਾਲ ਦੀ ਧਮਕੀ; ਬਿਜਲੀ ਮੁਲਾਜ਼ਮਾਂ ਖਿਲਾਫ਼ ਕੇਸ ਵਾਪਸ ਲੈਣ ਦੀ ਮੰਗ

0
13

 

ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਰਕਲ ਦੇ ਮੁਲਾਜ਼ਮਾਂ ਨੇ ਸਾਥੀ ਮੁਲਾਜਮਾਂ ਖਿਲਾਫ ਕੇਸ ਵਾਪਸ ਕਰਵਾਉਣ ਲਈ ਕੰਮ ਛੱਡੋ ਹੜਤਾਲ ਦੀ ਧਮਕੀ ਦਿੱਤੀ ਐ। ਜਾਣਕਾਰੀ ਅਨੁਸਾਰ ਪਿੰਡ ਖਹਿਰਾ ਵਿਖੇ ਫਸਲ ਦੀ ਕੱਟਾਈ ਦੌਰਾਨ ਕੰਬਾਈਨ ਦੇ ਬਿਜਲੀ ਦੀਆਂ ਤਾਰਾਂ ਨਾਲ ਛੂਹਣ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਬਿਜਲੀ ਮਹਿਕਮੇ ਦੇ ਜੇਈ ਤੇ ਇਕ ਹੋਰ ਮੁਲਾਜ਼ਮ ਖਿਲਾਫ ਕੇਸ ਦਰਜ ਹੋਇਆ ਸੀ। ਇਸ ਕੇਸ ਨੂੰ ਰੱਦ ਕਰਵਾਉਣ ਲਈ ਕੰਮ ਛੱਡੋ ਹੜਤਾਲ ਦੀ ਚਿਤਾਵਨੀ ਦਿੱਤੀ ਐ।

ਘਟਨਾ ਕਰੀਬ ਇੱਕ ਮਹੀਨਾ ਪਹਿਲਾਂ ਦੀ ਐ। ਜਾਣਕਾਰੀ ਅਨੁਸਾਰ ਪਿੰਡ ਖਹਿਰਾ ਵਿਖੇ ਇਕ ਕੰਬਾਈਨ ਖੇਤਾਂ ਵਿੱਚੋਂ ਫਸਲ ਵੱਢ ਰਹੀ ਸੀ ਕਿ ਕਬਾਇਨ ਦੇ ਬਿਜਲੀ ਦੀਆਂ ਤਾਰਾਂ ਨਾਲ ਛੂਹਣ ਕਾਰਨ ਇੱਕ ਲੜਕੇ ਦੀ ਮੌਤ ਹੋ ਗਈ ਸੀ। ਬਾਅਦ ਵਿੱਚ ਕੰਬਾਈਨ ਵਾਲੇ ਦੀ ਸ਼ਿਕਾਇਤ ਉਤੇ ਪੁਲਿਸ ਨੇ ਪਾਵਰਕਾਮ ਦੇ ਇੱਕ ਜੇਈ ਤੇ ਇੱਕ ਹੋਰ ਮੁਲਾਜ਼ਮ ਖਿਲਾਫ  ਕੇਸ ਦਰਜ ਕਰ ਲਿਆ ਸੀ, ਜਿਸ ਦਾ ਪਾਵਰਕਾਮ ਸਰਕਲ ਸ੍ਰੀ ਹਰਗੋਬਿੰਦਪੁਰ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਰੋਸ਼ ਜਤਾਇਆ ਜਾ ਰਿਹਾ ਸੀ।

ਮੁਲਾਜਮਾਂ ਨੇ ਐਸਐਚਓ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਕੇ ਕੇਸ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਮਾਮਲਾ ਰੱਦ ਨਾ ਹੋਣ ਦੇ ਰੋਸ਼ ਵਜੋਂ ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਅੱਜ ਕੰਮਕਾਜ ਠੱਪ ਕਰ ਦਿੱਤਾ ਗਿਆ ਹੈ ਤੇ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ‌ ਪਾਵਰਕਾਮ ਦੇ ਮੁਲਾਜ਼ਮਾਂ ਖਿਲਾਫ ਮਾਮਲਾ ਰੱਦ ਨਾ ਹੋਇਆ ਤਾਂ ਵੀਰਵਾਰ ਨੂੰ ਉਹ ਪੂਰੀ ਤਰ੍ਹਾਂ ਨਾਲ ਕੰਮ ਠੱਪ ਕਰ ਦੇਣਗੇ

LEAVE A REPLY

Please enter your comment!
Please enter your name here