ਸਾਂਸਦ ਸੁਖਜਿੰਦਰ ਰੰਧਾਵਾ ਦਾ ਮੁੱਖ ਮੰਤਰੀ ਮਾਨ ’ਤੇ ਪਲਟਵਾਰ; ਗੈਂਗਸਟਰਵਾਦ ਬਾਰੇ ਗਲਤ-ਬਿਆਨੀ ਦੇ ਲਾਏ ਇਲਜ਼ਾਮ

0
14

ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਗੈਗਸਟਰਵਾਦ ਦੇ ਮੁੱਦੇ ’ਤੇ ਮੁੱਖ ਮੰਤਰੀ ਮਾਨ ਤੇ ਪਲਟਵਾਰ ਕੀਤਾ ਐ। ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਅਮਨ ਕਾਨੂੰਨ ਨੂੰ ਸਹੀ ਕਰਨ ਦੀ ਥਾਂ ਵਿਰੋਧੀਆਂ ਤੇ ਸ਼ਬਦੀ ਹਮਲੇ ਕਰਨ ਵਿਚ ਮਸ਼ਰੂਫ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰਵਾਦ ਲਗਾਤਾਰ ਵੱਧ ਰਿਹਾ ਐ ਪਰ ਮੁੱਖ ਮੰਤਰੀ ਇਸ ਦਾ ਭਾਂਡਾ ਦੂਜਿਆਂ ਸਿਰ ਭੰਨ ਦੇ ਸੁਰਖਰੂ ਹੋ ਰਹੇ ਨੇ। ਉਨ੍ਹਾਂ ਮੁੱਖ ਮੰਤਰੀ ’ਤੇ ਕੇਂਦਰ ਨਾਲ ਮਿਲ ਕੇ ਪੰਜਾਬ ਨੂੰ ਲਾਬੂ ਲਾਉਣ ਦੇ ਇਲਜਾਮ ਵੀ ਲਾਏ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਮਾੜੀ ਹੈ। ਉਨ੍ਹਾਂ ਕਿਹਾ ਕਿ ਉਹ 65 ਸਾਲਾਂ ਦੇ ਹਨ ਅਤੇ ਬਚਪਨ ਤੋਂ ਹੀ ਰਾਜਨੀਤੀ ਕਰ ਰਹੇ ਹਨ, ਪਰ ਉਨ੍ਹਾਂ ਨੇ ਕਦੇ ਵੀ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ, ਜੋ ਸਿਆਸਤਦਾਨਾਂ ਦਾ ਮਜ਼ਾਕ ਉਡਾਉਂਦਾ ਹੋਵੇ। ਜੇਕਰ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਮਿਲਦਾ ਹੈ, ਤਾਂ ਇਸਦਾ ਚਿਹਰਾ ਬਦਲ ਜਾਵੇਗਾ। ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਡੀਜੀਪੀ ਨੂੰ ਕਈ ਸੁਨੇਹੇ ਹਨ, ਪਰ ਡੀਜੀਪੀ ਨੇ ਕਦੇ ਵੀ ਉਨ੍ਹਾਂ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਡੀਜੀਪੀ ਨੂੰ ਪੰਜਾਬ ਦੀ ਸਥਿਤੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।

ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੱਲ੍ਹ ਕਿਹਾ ਸੀ ਕਿ ਗੈਂਗਸਟਰਾਂ ਨੂੰ ਕਾਂਗਰਸ ਨੇ ਪਾਲਿਆ ਗਿਆ ਹੈ, ਪਰ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਗੈਂਗਸਟਰ ਤੁਹਾਡੇ ਹਨ। ਪੂਰੀ ਪੁਲਿਸ ਫੋਰਸ ਗੈਂਗਸਟਰਾਂ ਨਾਲ ਮਿਲੀਭੁਗਤ ਕਰ ਰਹੀ ਹੈ, ਇੱਥੋਂ ਤੱਕ ਕਿ ਐਸਐਸਪੀ ਅਤੇ ਇੰਸਪੈਕਟਰ ਵੀ ਸ਼ਾਮਲ ਹਨ। ਪੁਲਿਸ ਐਫਆਈਆਰ ਦਰਜ ਕਰਨ ਲਈ ਵੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੱਟ ਪਛੀਆ ਪਿੰਡ ਵਿੱਚ ਹਰਪ੍ਰੀਤ ਪਛੀਆ, ਜੀਵਨ ਫੌਜੀ ਗੈਂਗਸਟਰ, ਜੋੜੀਆਂ ਖੁਰਦ ਪਿੰਡ ਦਾ ਨਿਸ਼ਾਨ ਮਾਨ, ਸ਼ੇਰ ਮਾਨ ਵੈਰੋਕੇ ਪਿੰਡ, ਸਾਜਨ ਜਿਹੜਾ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ, ਰਾਜਾ ਵੇਰੋਵਾਲ ਗੁਰਲਾਲ, ਇਹ ਸਾਰੇ ਡੇਰਾ ਬਾਬਾ ਨਾਨਕ ਪਿੰਡ ਦੇ ਗੈਂਗਸਟਰ ਹਨ; ਕਲਾਨੌਰ ਤੋਂ ਗੁਰਲਾਲ ਅਤੇ ਮਨੂ, ਗੈਂਗਸਟਰ ਡੋਨੀ ਬਲ; ਅਮਰਿੰਦਰ ਬਿੱਲਾ, ਅੰਮ੍ਰਿਤ ਦਲ, ਇਹ ਗੈਂਗਸਟਰ ਜੱਗੂ ਗੈਂਗ ਨਾਲ ਜੁੜਿਆ ਹੋਇਆ ਹੈ, ਹਸਨ ਸ਼ਾਹਾਬਾਦ, ਇਹ ਸਾਰੇ ਬਟਾਲਾ ਸ਼ਹਿਰ ਦੇ ਹਨ।

ਸੁੱਖੀ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਸਪੀਕਰ ਨੂੰ ਇੱਕ ਪੱਤਰ ਵੀ ਲਿਖਿਆ ਹੈ, ਜਿਸ ਵਿੱਚ ਪੰਜਾਬ ਦੀ ਸਥਿਤੀ ‘ਤੇ ਧਿਆਨ ਦੇਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ‘ਤੇ ਸਵਾਲ ਉਠਾਉਣ ਦਾ ਹੱਕ ਹੈ, ਇਸ ਲਈ ਉਹ ਮੁੱਖ ਮੰਤਰੀ ਤੋਂ ਪੁੱਛ ਰਹੇ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਇੰਨੀ ਮਾੜੀ ਕਿਉਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਜਨਤਕ ਤੌਰ ‘ਤੇ ਹੋਏ ਕਤਲ ਬਾਰੇ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਸੀ, ਪਰ ਮੁੱਖ ਮੰਤਰੀ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਕਤਲ ਹੋ ਰਹੇ ਹਨ।

ਕੰਚਨਪ੍ਰੀਤ ਮਾਮਲੇ ਵਿਚ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਜੋ ਕੁਝ ਵਾਪਰਿਆ, ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਐਸਐਸਪੀ ਅਤੇ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕੀ ਕਸੂਰ ਸੀ? ਮੁੱਖ ਮੰਤਰੀ ਨੇ ਹੁਣ ਬਿਆਨ ਕਿਉਂ ਨਹੀਂ ਦਿੱਤਾ, ਕੀ ਮਾਮਲਾ ਸੱਚ ਸੀ ਜਾਂ ਝੂਠਾ? ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡੇਰਾ ਬਾਬਾ ਨਾਨਕ ਚੋਣਾਂ ਵਿੱਚ ਜੱਗੂ ਭਗਵਾਨਪੁਰੀਆ ਤੋਂ ਖੁੱਲ੍ਹ ਕੇ ਸਮਰਥਨ ਲਿਆ ਤੇ ਉਸਨੂੰ ਪੈਰੋਲ ਦਿੱਤੀ।

ਸਾਸਦ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਬਲਾਸਟ, ਗੋਲੀਬਾਰੀ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨ ਵੀ ਮੁੱਖ ਮੰਤਰੀ ਮਾਨ ਵੱਲੋਂ ਪ੍ਰੈਸ ਕਾਨਫਰਸ ਕਰ ਕੇ ਇਹ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਲਿਆਣ ਵਾਲਾ ਸੁਖਜਿੰਦਰ ਰੰਧਾਵਾ ਹੈ। ਉਹਨਾਂ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਉੱਪਰ ਛੇ ਮਹੀਨੇ ਤੱਕ ਤਾਂ ਇਲਜ਼ਾਮ ਲਗਾ ਸਕਦੀ ਹੈ ਲੇਕਿਨ ਸਰਕਾਰ ਬਣੀ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਅਤੇ ਸਰਕਾਰ ਅਜੇ ਤੱਕ ਗੈਂਗਸਟਰ ਖਤਮ ਨਹੀਂ ਕਰ ਪਾਏ।

ਉਹਨਾਂ ਕਿਹਾ ਕਿ ਮੈਂ ਸਾਰੇ ਐਡਰੈਸ ਅਤੇ ਗੈਂਗਸਟਰਾਂ ਦੇ ਨਾਮ ਦੱਸਦਾ ਹਾਂ ਸਰਕਾਰ ਉਹਨਾਂ ਨੂੰ ਖਤਮ ਕਰੇ ਪਰ ਸਰਕਾਰ ਅਤੇ ਪੁਲਿਸ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗੁਰਦਾਸਪੁਰ ਸਿਟੀ ਥਾਣੇ ਦੇ ਸਾਹਮਣੇ ਗ੍ਰੇਨੇਡ ਅਟੈਕ ਹੋਇਆ, ਜਿਸ ਨੂੰ ਪੁਲਿਸ ਨੇ “ਟਾਇਰ ਫਟਣ” ਦੀ ਘਟਨਾ ਬਣਾ ਕੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਇੱਕ ਲੇਡੀ ਬੁਰੀ ਤਰ੍ਹਾਂ ਜਖ਼ਮੀ ਹੋਈ ਜਿਸਦੀ ਬਾਡੀ ’ਚ 60 ਤੋਂ ਵੱਧ ਸ਼ਰੇ ਫਸੇ ਹੋਏ ਹਨ ਅਤੇ ਡਾਕਟਰਾਂ ਨੇ ਉਸਨੂੰ ਸਾਰੀ ਉਮਰ ਇਹ ਜਖ਼ਮ ਸਹਿਣ ਦੀ ਗੱਲ ਕਹੀ ਹੈ। ਇਸਦੇ ਨਾਲ ਹੀ ਇੱਕ ਨੌਜਵਾਨ ਦੀ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ ਜੋ ਹੁਣ ਸਾਰੀ ਉਮਰ ਅਪਾਹਜ ਬਣ ਗਿਆ ਹੈ।

 

LEAVE A REPLY

Please enter your comment!
Please enter your name here