ਸੰਗਰੂਰ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਬਿਆਨ; ਵਕੀਲਾਂ ਨਾਲ ਵਿਵਾਦ ਬਾਰੇ ਦਿੱਤੀ ਸਫਾਈ; ਘਟਨਾ ਨਾਲ ਸਬੰਧ ਹੋਣ ਤੋਂ ਇਨਕਾਰ

0
11

 

ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪ੍ਰੈੱਸ ਕਾਨਫਰੰਸ ਕਰ ਕੇ ਵਕੀਲਾਂ ਨਾਲ ਹੋਏ ਤਾਜ਼ਾ ਵਿਵਾਦ ਤੋਂ ਪੱਲਾ ਝਾੜਿਆ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਕੀਲਾ ਤੇ ਕਾਲੋਨੀ ਵਾਸੀਆਂ ਵਿਚਾਲੇ ਦਾ ਮਾਮਲਾ ਐ, ਜਿਸ ਨਾਲ ਉਸ ਦਾ ਕੋਈ ਸਬੰਧ ਨਹੀਂ ਐ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੈਂ ਇਸ ਕਲੋਨੀ ਦੀ ਪੱਕੀ ਵਸਨੀਕ ਨਹੀਂ ਹਾਂ ਅਤੇ ਮੈਂ ਸਿਰਫ ਇਥੇ ਕਿਰਾਏ ’ਤੇ ਰਹਿੰਦੀ ਹਾਂ। ਉਨ੍ਹਾਂ ਕਿਹਾ ਕਿ ਉਹ ਮੁਹੱਲਾ ਵਾਸੀਆਂ ਦੀ ਫਰਿਆਦ ਤੇ ਹੀ ਮਾਮਲੇ ਵਿਚ ਦਖਲ ਦੇ ਰਹੇ ਸਨ।  ਉਨ੍ਹਾਂ ਕਿਹਾ ਕਿ ਵਕੀਲਾਂ ਵੱਲੋਂ ਇਸ ਨੂੰ ਬੇਵਜ੍ਹਾ ਬਾਰ ਕੌਂਸਲ ਤੇ ਵਿਧਾਇਕ ਦਾ ਮਸਲਾ ਬਣਾਇਆ ਜਾ ਰਿਹਾ ਐ।

ਉਨ੍ਹਾਂ ਕਿਹਾ ਕਿ ਫਰੈਂਡਜ਼ ਕਲੋਨੀ ਦੇ ਚਾਰ ਚੁਫ਼ੇਰੇ ਕੰਧ ਹੋਈ ਹੈ ਅਤੇ ਕਲੋਨੀ ਦੇ ਨਾਲ ਲਗਦਾ ਇਕ 37 ਗਜ਼ ਦਾ ਪਲਾਟ, ਜਿਸ ਨੂੰ ਕਿਸੇ ਵਕੀਲ ਵੱਲੋਂ ਖਰੀਦਿਆ ਗਿਆ ਹੈ, ਜਿਸ ਨੂੰ ਕੋਈ ਰਸਤਾ ਨਹੀਂ ਲਗਦਾ ਅਤੇ ਇਸ ਪਲਾਟ ਨੂੰ ਵੇਚਣ ਵਾਲੇ ਦੀ ਜ਼ਮੀਨ ਵਿਚੋਂ ਹੀ ਰਸਤਾ ਲਗਦਾ ਹੈ ਜਦਕਿ ਪਲਾਟ ਦੇ ਖਰੀਦ ਨੇ ਪਲਾਟ ’ਚ ਉਸਾਰੀ ਕਰਨ ਲਈ ਕਲੋਨੀ ਦੀ ਦੀਵਾਰ ਤੋੜ ਦਿੱਤਾ ਅਤੇ ਇਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੀਵਾਰ ਨੂੰ ਦੁਬਾਰਾ ਤੋਂ ਬਣਾ ਦਿੱਤਾ ਜਦਕਿ ਮਾਮਲੇ ਅਦਾਲਤ ਵਿਚ ਸਟੇਟਸ ਕੋ ਹੈ। ਕਲੋਨੀ ਵਾਸੀਆਂ ਵੱਲੋਂ ਉਸਾਰੀ ਗਈ ਦੀਵਾਰ ਨੂੰ ਵਕੀਲਾਂ ਨੇ ਫਿਰ ਤੋਂ ਤੋੜ ਦਿੱਤਾ।

ਵਿਧਾਇਕਾ ਨੇ ਕਿਹਾ ਕਿ ਚਲੋ ਕਲੋਨੀ ਵਾਸੀਆਂ ਨੂੰ ਤਾਂ ਕਾਨੂੰਨ ਦਾ ਨਹੀਂ ਪਤਾ ਪਰ ਵਕੀਲਾਂ ਨੂੰ ਤਾਂ ਸਟੇਟਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ ਪਰ ਉਨ੍ਹਾਂ ਵੱਲੋਂ ਫਿਰ ਤੋਂ ਇਸ ਦੀਵਾਰ ਨੂੰ ਤੋੜਿਆ ਗਿਆ। ਉਨ੍ਹਾਂ ਕਿਹਾ ਦੋਵੇਂ ਧਿਰਾਂ ਵੱਲੋਂ ਸਟੇਟਸ ਕੋ ਦੀ ਉਲੰਘਣਾ ਕੀਤੀ ਗਈ ਹੈ ਅਤੇ ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ। ਇਹ ਝਗੜਾ ਤਾਂ ਕਲੋਨੀ ਵਾਸੀਆਂ ਦਾ ਤੇ ਵਕੀਲਾਂ ਦਾ ਮੇਰਾ ਨਾਂ ਤਾਂ ਇਸ ਵਿਚ ਧੱਕੇ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਦੱਸਿਆ ਮਾਲ ਵਿਭਾਗ ਅਨੁਸਾਰ ਇਸ 37 ਗਜ਼ ਦੇ ਪਲਾਟ ਨੂੰ ਫਰੈਂਡਜ਼ ਕਲੋਨੀ ਵਿਚੋਂ ਦੀ ਕੋਈ ਰਸਤਾ ਨਹੀਂ ਲਗਦਾ ਪਰ ਵਕੀਲ ਧੱਕੇ ਨਾਲ ਰਸਤਾ ਲੈਣਾ ਚਾਹੁੰਦੇ ਹਨ। ਪ੍ਰੈਸ ਕਾਨਫਰੰਸ ਮੌਕੇ ‘ਆਪ’ ਵਿਧਾਇਕਾ ਦੇ ਨਾਲ ਫਰੈਂਡਜ਼ ਕਲੋਨੀ ਦੇ ਵਾਸੀ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਵੀ ਕਿਹਾ ਗਿਆ ਸਾਡੀ ਕਲੋਨੀ ਬਿਲਕੁਲ ਵੱਖਰੀ ਹੈ ਅਤੇ ਵਕੀਲਾਂ ਵੱਲੋਂ ਖਰੀਦੇ ਗਏ ਪਲਾਟ ਦਾ ਫਰੈਂਡਜ਼ ਕਲੋਨੀ ਨਾਲ ਕੋਈ ਸਬੰਧ ਨਹੀਂ। ਜਦਕਿ ਪਲਾਟ ਵੇਚਣ ਵਾਲਾ ਵੀ ਇਹ ਆਖ ਚੁੱਕਿਆ ਹੈ ਇਸ ਪਲਾਟ ਨੂੰ ਫਰੈਂਡਜ਼ ਕਲੋਨੀ ਵੱਲੋਂ ਕੋਈ ਰਸਤਾ ਨਹੀਂ ਲਗਦਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਮੌਜੂਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਆਪਣੇ ਸਾਰੇ ਸਮਾਗਮਾਂ ਤੋਂ ਹਟਾਉਣ ਦਾ ਮਤਾ ਪਾਸ ਕੀਤਾ। ਵਕੀਲਾਂ ਨੇ ਵਿਧਾਇਕਾ ‘ਤੇ ਇਕ ਨਿੱਜੀ ਜ਼ਮੀਨੀ ਵਿਵਾਦ ‘ਚ ਬੇਲੋੜੀ ਦਖ਼ਲ-ਅੰਦਾਜ਼ੀ ਕਰਨ ਅਤੇ ਸਥਾਨਕ ਪ੍ਰਸ਼ਾਸਨ ‘ਤੇ ਦਬਾਅ ਪਾਉਣ ਦੇ ਇਲਜਾਮ ਲਾਏ ਹਨ। ਇਸੇ ਨੂੰ ਲੈ ਕੇ ਵਿਧਾਇਕਾਂ ਨੇ ਮੁਹੱਲਾ ਵਾਸੀਆਂ ਦੀ ਹਾਜ਼ਰੀ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਸਫਾਈ ਦਿੱਤੀ ਐ।

LEAVE A REPLY

Please enter your comment!
Please enter your name here