ਗੁਰਦਾਸਪੁਰ ਪੁਲਿਸ ਦਾ ਬਦਮਾਸ਼ਾਂ ਦਾ ਐਨਕਾਊਟਰ; ਮੁਕਾਬਲੇ ਤੋਂ ਬਾਅਦ ਦੋ ਜਣਿਆਂ ਨੂੰ ਕੀਤਾ ਕਾਬੂ; ਮੁਲਜ਼ਮਾਂ ਤੋਂ ਦੋ ਪਿਸਟਲ ਤੇ ਗਰਨੇਡ ਬਰਾਮਦ

0
12

 

ਗੁਰਦਾਸਪੁਰ ਪੁਲਿਸ ਨੇ ਦੋ ਬਦਮਾਸ਼ਾਂ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਐ। ਪੁਲਿਸ ਕਾਰਵਾਈ ਵਿਚ ਦੋਵੇਂ ਮੁਲਜਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪੁਲਿਸ ਨੇ ਮੁਲਜਮਾਂ ਕੋਲੋਂ 2 ਪਿਸਟਲ ਤੇ ਗਰਨੇਡ ਬਰਾਮਦ ਕੀਤਾ ਐ। ਪੁਲਿਸ ਸੂਤਰਾਂ ਮੁਤਾਬਕ ਫੜੇ ਗਏ ਮੁਲਜ਼ਮਾਂ ਦੇ ਥਾਣਾ ਸਿਟੀ ਦੇ ਬਾਹਰ ਵਾਪਰੀ ਘਟਨਾ ਵਿਚ ਸ਼ਾਮਲ ਹੋਣ ਦਾ ਸ਼ੱਕ ਐ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਐ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐੱਸਪੀ ਗੁਰਦਾਸਪੁਰ ਜੁਗਰਾਜ ਸਿੰਘ ਨੇ ਦਸਿਆ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਪੁਲਿਸ ਥਾਣਾ ਸਿਟੀ ਦੇ ਬਾਹਰ ਇਕ ਵਾਰਦਾਤ ਹੋਈ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਮੁਲਜਮਾਂ ਦੀ ਪੈੜ ਨੱਪੀ ਜਾ ਰਹੀ ਸੀ। ਇਸੇ ਤਹਿਤ ਦੇਰ ਰਾਤ ਪੁਲਿਸ ਨੇ ਸ਼ੱਕੀ ਸਕੂਟੀ ਸਵਾਰਾਂ ਰੋਕਣ ਦੀ ਕੋਸਿਸ਼ ਕੀਤੀ ਤਾਂ ਉਹਨਾਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ।  ਪੁਲਿਸ ਵਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਦੋਵੇ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਹੜੀ ਵਾਰਦਾਤ ਚ ਸ਼ਾਮਲ ਸਨ ਜਾ ਹੋਰ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ।

ਸੂਤਰਾਂ ਮੁਤਾਬਿਕ ਗ੍ਰਿਫਤਾਰ ਇਹ ਦੋਵੇ ਨੌਜਵਾਨ ਵਲੋਂ ਬੀਤੇ ਦਿਨੀਂ ਗੁਰਦਾਸਪੁਰ ਦੇ ਪੁਲਿਸ ਥਾਣਾ ਸਿਟੀ ਦੇ ਬਾਹਰ ਗ੍ਰੇਨੇਡ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਸ ਹਮਲੇ ਵਿਚ ਗੁਰਦਾਸਪੁਰ ਦੇ ਤਿੰਨ ਸਥਾਨਿਕ ਲੋਕ ਜਖ਼ਮੀ ਵੀ ਹੋਏ ਦੱਸੇ ਜਾ ਰਹੇ ਸਨ। ਖਬਰਾਂ ਮੁਤਾਬਕ ਮੁਕਾਬਲੇ ਵਾਲੀ ਥਾਂ ਤੇ ਅੱਜ ਸਵੇਰੇ ਗੁਰਦਾਸਪੁਰ ਪੁਲਿਸ ਵਲੋਂ ਬੰਬ ਸਕੁਐਡ ਟੀਮ ਨੂੰ ਬੁਲਾ ਕੇ ਗ੍ਰੇਨੇਡ ਵੀ ਨਸ਼ਟ ਗਿਆ ਐ।

LEAVE A REPLY

Please enter your comment!
Please enter your name here