
ਗੁਰਦਾਸਪੁਰ ਵਿਚ ਦੁਕਾਨਦਾਰ ਨਾਲ ਹੋਈ ਲੁੱਟ ਦਾ ਮੁੱਦਾ ਗਰਮਾ ਗਿਆ ਐ। ਵਪਾਰ ਮੰਡਲ ਨੇ ਦੁਕਾਨਦਾਰ ਦੇ ਹੱਕ ਵਿਚ ਨਿਤਰਦਿਆਂ ਸਰਕਾਰ ਤੋਂ ਘਟਨਾ ਲਈ ਜ਼ਿੰਮੇਵਾਰ ਲੁਟੇਰਿਆਂ ਨੂੰ ਲੱਭ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ। ਵਪਾਰ ਮੰਡਰ ਦੇ ਆਗੂਆਂ ਦਾ ਕਹਿਣਾ ਐ ਕਿ ਪੰਜਾਬ ਅੰਦਰ ਲੁੱਟ-ਖੋਹ ਕੇ ਗੋਲੀਆਂ ਚੱਲਣ ਦਾ ਮਾਮਲੇ ਲਗਾਤਾਰ ਵੱਧ ਰਹੇ ਨੇ ਪਰ ਸਰਕਾਰ ਕੇਵਲ ਖਾਨਾਪੂਰਤੀ ਕਰਨ ਦੇ ਰਾਹ ਪਈ ਹੋਈ ਐ। ਵਪਾਰ ਮੰਡਲ ਨੇ ਅਮਨ ਕਾਨੂੰਨ ਸੁਧਾਰਨ ਲਈ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਐ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਵਪਾਰੀ ਡਰ ਦੇ ਮਾਹੌਲ ਵਿੱਚ ਜ਼ਿੰਦਗੀ ਕੱਟ ਰਿਹਾ ਹੈ। ਰੋਜ਼ ਵਪਾਰੀਆਂ ਕੋਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਜਦੋਂ ਨਹੀਂ ਦਿੰਦੇ ਤਾਂ ਉਹਨਾਂ ਦੇ ਦੁਕਾਨਾਂ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਹਨ। ਆਮ ਲੋਕ ਬੇਹਦ ਸਹਿਮੇ ਹੋਏ ਹਨ ਪਰ ਪੁਲਿਸ ਵੱਲੋਂ ਇਹਨਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਾਰੋਬਾਰੀਆਂ ਦੀ ਸੁਰੱਖਿਆ ਬਹਾਲ ਨਾ ਕੀਤੀ ਤਾਂ ਵਪਾਰ ਮੰਡਲ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

